ਮੈਂ ਮਿਲਖਾ ਜੀ ਨੂੰ ਪਹਿਲੀ ਵਾਰ 1982 ਵਿਚ ਮਿਲੀ ਸੀ ਤੇ ਇਹ ਯਾਦਗਾਰ ਮੁਲਾਕਾਤ ਸੀ। ਉਨ੍ਹਾਂ ਨੇ ਮੈਨੂੰ ਪ੍ਰਦਰਸ਼ਨ ਵਿਚ ਸੁਧਾਰ ਕਰਨ ਲਈ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਹਿੱਸਾ ਲੈਣ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜਾਓ ਤੇ ਦੇਸ਼ ਤੋਂ ਬਾਹਰ ਦੌੜੋ। ਤਦ ਤੁਸੀਂ ਸੁਧਾਰ ਕਰ ਸਕਦੇ ਹੋ ਤੇ ਵਿਦੇਸ਼ੀ ਐਥਲੀਟਾਂ ਨੂੰ ਚੁਣੌਤੀ ਦੇ ਸਕਦੇ ਹੋ।

-ਪੀਟੀ ਊਸ਼ਾ, ਸਾਬਕਾ ਭਾਰਤੀ ਐਥਲੀਟ

'ਇਕ ਸ਼ਾਨਦਾਰ ਵਿਰਾਸਤ, ਜਿਸ ਨੇ ਸਾਰੇ ਦੇਸ਼ ਨੂੰ ਸਰਬੋਤਮ ਹੋਣ ਲਈ ਪ੍ਰਰੇਰਿਤ ਕੀਤਾ। ਕਦੀ ਹਾਰ ਨਾ ਮੰਨਣ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਰੇਰਿਤ ਕੀਤਾ। ਤੁਹਾਨੂੰ ਕਦੀ ਨਹੀਂ ਭੁਲਾਇਆ ਜਾ ਸਕੇਗਾ।

-ਵਿਰਾਟ ਕੋਹਲੀ, ਭਾਰਤੀ ਕਪਤਾਨ

'ਇਸ ਖ਼ਬਰ ਨਾਲ ਬਹੁਤ ਦੁਖੀ ਹਾਂ। ਭਾਰਤ ਦੇ ਮਹਾਨ ਖਿਡਾਰੀਆਂ ਵਿਚੋਂ ਇਕ। ਤੁਸੀਂ ਨੌਜਵਾਨ ਭਾਰਤੀਆਂ ਨੂੰ ਐਥਲੀਟ ਬਣਨ ਲਈ ਸੁਪਨੇ ਦਿੱਤੇ। ਤੁਹਾਨੂੰ ਨੇੜਿਓਂ ਜਾਨਣ ਦਾ ਮੌਕਾ ਮੈਨੂੰ ਮਿਲਿਆ।

-ਸੌਰਵ ਗਾਂਗੁਲੀ, ਬੀਸੀਸੀਆਈ ਪ੍ਰਧਾਨ

'ਸਾਡੇ ਦੇਸ਼ ਦੇ ਹੀਰੋ ਤੇ ਦਿੱਗਜ ਸ੍ਰੀ ਮਿਲਖਾ ਸਿੰਘ ਜੀ ਦੇ ਦੇਹਾਂਤ ਨਾਲ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਨਾਲ ਨਾਲ ਮੇਰੀ ਹਮਦਰਦੀ।

-ਮੈਰੀ ਕਾਮ, ਮੁੱਕੇਬਾਜ਼

'ਮਿਲਖਾ ਅੰਕਲ ਨਹੀਂ ਰਹੇ। ਵਿਸ਼ਵਾਸ ਹੀ ਨਹੀਂ ਹੁੰਦਾ। ਚੰਡੀਗੜ੍ਹ ਹੁਣ ਪਹਿਲਾਂ ਵਰਗਾ ਨਹੀਂ ਰਹੇਗਾ। ਆਪਣੇ ਜੀਵਨ ਦੇ ਵੱਖ ਵੱਖ ਮੋੜ 'ਤੇ ਉਨ੍ਹਾਂ ਨੂੰ ਮਿਲਣ ਤੇ ਪ੍ਰੇਰਿਤ ਹੋਣ ਦਾ ਮੌਕਾ ਮਿਲਿਆ। ਹਰ ਵਾਰ ਉਨ੍ਹਾਂ ਤੋਂ ਨਵੀਂ ਸਿੱਖਿਆ ਮਿਲੀ। ਉਨ੍ਹਾਂ ਦੀ ਸ਼ਖ਼ਸੀਅਤ ਹੀ ਅਜਿਹੀ ਸੀ।

-ਸ਼ੁਭੰਕਰ ਸ਼ਰਮਾ, ਗੋਲਫਰ

'ਵਿਸ਼ਵ ਚੈਂਪੀਅਨਸ਼ਿਪ ਅੰਡਰ-19 ਖ਼ਿਤਾਬ ਤੇ ਏਸ਼ਿਆਈ ਖੇਡਾਂ ਵਿਚ ਮੈਡਲ ਜਿੱਤਣ ਤੋਂ ਬਾਅਦ ਮੈਨੂੰ ਮਿਲਖਾ ਸਰ ਨੇ ਫੋਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਹਿਮਾ ਮਿਹਨਤ ਕਰਦੀ ਰਹੋ, ਤੁਹਾਡੇ ਕੋਲ ਸਮਾਂ ਹੈ ਤੇ ਤੁਸੀਂ ਵਿਸ਼ਵ ਪੱਧਰ 'ਤੇ ਭਾਰਤ ਲਈ ਮੈਡਲ ਜਿੱਤ ਸਕਦੇ ਹੋ। ਤੁਹਾਡਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਸਰ।

-ਹਿਮਾ ਦਾਸ, ਐਥਲੀਟ

'ਇਕ ਹੀਰੋ, ਇਕ ਪ੍ਰਰੇਰਣਾ, ਇਕ ਦਿੱਗਜ। ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਰੇਰਿਤ ਕਰਦੇ ਰਹਿਣਗੇ।

-ਜਸਪ੍ਰੀਤ ਬੁਮਰਾਹ, ਭਾਰਤੀ ਤੇਜ਼ ਗੇਂਦਬਾਜ਼

'ਭਾਰਤ ਇਕ ਹੀਰੋ ਤੇ ਪ੍ਰਰੇਰਣਾ ਦੇ ਸ੍ਰੋਤ ਨੂੰ ਵਿਦਾਈ ਦੇ ਰਿਹਾ ਹੈ। ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀਆਂ ਨੂੰ ਪ੍ਰਰੇਰਿਤ ਕਰਦੇ ਰਹੋਗੇ।

-ਰਿਸ਼ਭ ਪੰਤ, ਭਾਰਤੀ ਵਿਕਟਕੀਪਰ

ਮਹਾਨ ਵਿਅਕਤੀ ਮਿਲਖਾ ਸਿੰਘ ਜੀ ਦਾ ਸਰੀਰ ਸਾਡੇ ਵਿਚਾਲੇ ਨਹੀਂ ਰਿਹਾ ਪਰ ਮਿਲਖਾ ਨਾਂ ਹਮੇਸ਼ਾ ਹੌਸਲੇ ਤੇ ਇੱਛਾ ਸ਼ਕਤੀ ਲਈ ਜਾਣਿਆ ਜਾਵੇਗਾ। ਬਹੁਤ ਸ਼ਾਨਦਾਰ ਇਨਸਾਨ ਸਨ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ। ਓਮ ਸ਼ਾਂਤੀ।

-ਵਰਿੰਦਰ ਸਹਿਵਾਗ, ਸਾਬਕਾ ਭਾਰਤੀ ਕ੍ਰਿਕਟਰ

ਤੁਸੀਂ ਅਜਿਹੀ ਵਿਰਾਸਤ ਛੱਡੀ ਹੈ ਜੋ ਭਾਰਤੀ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਪ੍ਰਰੇਰਿਤ ਕਰੇਗੀ।

-ਸ਼ਿਖਰ ਧਵਨ, ਕ੍ਰਿਕਟਰ

ਮਿਲਖਾ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਨਾਲ ਦਿਲ ਟੁੱਟ ਗਿਆ ਹੈ। ਉਨ੍ਹਾਂ ਦੀਆਂ ਉਪਲੱਬਧੀਆਂ ਲੱਖਾਂ ਨੂੰ ਪ੍ਰਰੇਰਿਤ ਕਰਨਗੀਆਂ ਤੇ ਇਨ੍ਹਾਂ ਯਾਦਾਂ ਵਿਚ ਉਹ ਅਮਰ ਰਹਿਣਗੇ। ਜੀਵ ਤੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ।

-ਯੁਵਰਾਜ ਸਿੰਘ, ਸਾਬਕਾ ਭਾਰਤੀ ਕ੍ਰਿਕਟਰ

ਦਿੱਗਜ ਮਿਲਖਾ ਸਿੰਘ ਜੀ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਅਮਰ ਰਹੇਗੀ। ਪਰਿਵਾਰ ਤੇ ਪ੍ਰਸ਼ੰਸਕਾਂ ਲਈ ਮੇਰੀ ਹਮਦਰਦੀ।

-ਵੀਵੀਐੱਸ ਲਕਸ਼ਮਣ, ਸਾਬਕਾ ਭਾਰਤੀ ਕ੍ਰਿਕਟਰ