ਨਵੀਂ ਦਿੱਲੀ (ਪੀਟੀਆਈ) : ਜੇ ਇਸ ਮਹੀਨੇ ਦੇ ਅੰਤ ਵਿਚ ਖਿਡਾਰੀਆਂ ਦੀ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਤਾਂ ਭਾਰਤੀ ਖੇਡ ਅਥਾਰਟੀ (ਸਾਈ) ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਕੁਝ ਅਹਿਤਿਆਤੀ ਕਦਮ ਉਠਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿਚ ਘੱਟ ਵੈਂਟੀਲੇਸ਼ਨ ਵਾਲੇ ਚੇਂਜਿੰਗ ਰੂਮ ਹਟਾਏ ਜਾਣ, ਟ੍ਰੇਨਿੰਗ ਮਸ਼ੀਨਰੀ ਨੂੰ ਇਸਤੇਮਾਲ ਤੋਂ ਬਾਅਦ ਹਰ ਵਾਰ ਰੋਗਾਣੂ ਮੁਕਤ ਕਰਨਾ, ਸ਼ਿਫਟ ਵਿਚ ਜਿਮ ਦਾ ਇਸਤੇਮਾਲ ਸ਼ਾਮਲ ਹੈ। ਸਾਈ ਨੇ ਸਟੈਂਡਰਡ ਆਪ੍ਰਰੇਸ਼ਨਜ਼ ਪ੍ਰਰੋਗਰਾਮ (ਐੱਸਓਪੀ) ਦਾ ਵਿਸਥਾਰਤ ਖਰੜਾ ਤਿਆਰ ਕੀਤਾ ਹੈ ਜਿਨ੍ਹਾਂ ਦਾ ਇਸ ਮਹੀਨੇ ਦੇ ਅੰਤ ਵਿਚ ਆਪਣੇ ਟ੍ਰੇਨਿੰਗ ਕੇਂਦਰਾਂ ਨੂੰ ਮੁੜ ਤੋਂ ਖੋਲ੍ਹਣ ਤੋਂ ਪਹਿਲਾਂ ਪਾਲਨ ਕੀਤਾ ਜਾਵੇਗਾ।