ਨਵੀਂ ਦਿੱਲੀ (ਜੇਐੱਨਐੱਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਰਾਸ਼ਟਰੀ ਖੇਡਾਂ ’ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਦੌਡ਼ਾਕਾਂ ਨੂੰ ਸੰਬੋਧਨ ਕਰਨਗੇ। ਰਾਸ਼ਟਰੀ ਖੇਡਾਂ ਦਾ ਆਯੋਜਨ ਪਹਿਲੀ ਵਾਰ ਗੁਜਰਾਤ ’ਚ ਕੀਤਾ ਜਾ ਰਿਹਾ ਹੈ। ਇਹ ਖੇਡਾਂ 29 ਸਤੰਬਰ ਤੋਂ 12 ਅਕਤੂਬਰ ਤਕ ਹੋਣਗੀਆਂ। ਇਨ੍ਹਾਂ ਖੇਡਾਂ ਦੀ ਥੀਮ ਹੈ ‘ਜੁਡ਼ੇਗਾ ਇੰਡੀਆ, ਜੀਤੇਗਾ ਇੰਡੀਆ’। ਦੇਸ਼ ਦੇ ਲਗਪਗ 15000 ਖਿਡਾਰੀ, ਕੋਚ ਤੇ ਅਧਿਕਾਰੀ ਹਿੱਸਾ ਲੈਣਗੇ ਤੇ ਇਸ ਨਾਲ ਇਹ ਹੁਣ ਤਕ ਦੀਆਂ ਸਭ ਤੋਂ ਵੱਡੀਆਂ ਖੇਡਾਂ ਬਣ ਜਾਣਗੀਆਂ। ਇਹ ਖੇਡਾਂ ਛੇ ਸ਼ਹਿਰਾਂ ਅਹਿਮਦਾਬਾਦ, ਗਾਂਧੀਨਗਰ, ਸੂਰਤ, ਵਡੋਦਰਾ, ਰਾਜਕੋਟ ਤੇ ਭਾਵਨਗਰ ’ਚ ਕਰਾਈਆਂ ਜਾਣਗੀਆਂ। ਇਸ ਉਦਘਾਟਨ ਸਮਾਰੋਹ ’ਚ ਓਲੰਪਿਕ ਸੋਨ ਤਗਮਾ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪਡ਼ਾ, ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਹੋਰ ਵਿਅਕਤੀ ਸ਼ਾਮਲ ਹੋਣਗੇ। ਨੀਰਜ ਬੁੱਧਵਾਰ ਨੂੰ ਅਹਿਮਦਾਬਾਦ ਪਹੁੰਚ ਗਏ ਹਨ। ਇਹ ਸਟਾਰ ਖਿਡਾਰੀ ਸੱਟ ਕਰਕੇ ਇਨ੍ਹਾਂ ਖੇਡਾਂ ’ਚ ਹਿੱਸਾ ਨਹੀਂ ਲੈ ਸਕੇ।

ਖੁਦ ਨੂੰ ਸਾਬਿਤ ਕਰਨ ਰਹੇਗੀ ਚੁਣੌਤੀ : ਵਲਾਰੀਵਾਨ

ਅਹਿਮਦਾਬਾਦ : ਟੋਕੀਓ ਓਲੰਪਿਕ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰੀਵਾਨ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਰਾਸ਼ਟਰੀ ਖੇਡਾਂ ’ਚ ਵੀ ਖੁਦ ਨੂੰ ਸਾਬਿਤ ਕਰਨ ਦੀ ਚੁਣੌਤੀ ਹੋਵੇਗੀ। ਉਹ ਇਨ੍ਹਾਂ ਖੇਡਾਂ ’ਚ ਆਪਣੇ ਘਰੇਲੂ ਸੂਬੇ ਗੁਜਰਾਤ ਦੀ ਅਗਵਾਈ ਕਰੇਗੀ। ਇਲਾਵੇਨਿਲ ਪਿਛਲੇ ਸਾਲ ਓਲੰਪਿਕ ’ਚ ਭਾਰਤ ਲਈ ਤਗਮਾ ਲਿਆਉਣ ਵਾਲੇ ਸਿਖਰਲੇ ਖਿਡਾਰੀਆਂ ’ਚੋਂ ਇਕ ਸੀ ਪਰ ਇਨ੍ਹਾਂ ਖੇਡਾਂ ਤੋਂ ਪੂਰੀ ਨਿਸ਼ਾਨੇਬਾਜ਼ੀ ਖਾਲੀ ਹੱਥ ਪਰਤੀ। ਭਾਰਤ ਦੇ ਸਿਖਰਲੇ ਏਅਰ ਰਾਈਫਲ ਨਿਸ਼ਾਨੇਬਾਜ਼ਾਂ ’ਚੋਂ ਇਕ 23 ਸਾਲਾ ਇਲਾਨੇਵਿਲ ਅਗਲੇ ਮਹੀਨੇ ਕਾਹਿਰਾ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੈਂ ਸਖਤ ਮਿਹਨਤ ਕਰ ਰਹੀ ਹਾਂ।

Posted By: Neha Diwan