ਸੁਖਵਿੰਦਰ ਥਿੰਦ ਆਲਮਸ਼ਾਹ, ਫ਼ਾਜ਼ਿਲਕਾ : ਪਿਛਲੇ ਦਿਨੀਂ ਹਰਿਆਣਾ ਦੇ ਪੰਚਕੂਲਾ 'ਚ ਹੋਈ ਸਟੇਟ ਸਕੇਟਿੰਗ ਚੈਂਪੀਅਨਸ਼ਿਪ 'ਚ ਫ਼ਾਜ਼ਿਲਕਾ ਦੀ ਧੀ ਨੇ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ।

ਜਸਲੀਨ ਕੌਰ ਨੇ ਦੱਸਿਆ ਕਿ ਪਚੰਕੂਲਾ ਦੇ ਡੀਸੀ ਮਾਡਲ ਸਕੂਲ 'ਚ 5 ਤੋਂ 7 ਸਾਲ ਦੇ ਖਿਡਾਰੀਆਂ ਦੇ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਟ੍ਰਾਫੀ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ 1 ਕਿੱਲੋਮੀਟਰ ਸਕੇਟਿੰਗ ਮੁਕਾਬਲੇ 'ਚ ਉਸਨੇ 19 ਕੁੜੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਜਸਲੀਨ ਕੌਰ ਨੇ ਦੱਸਿਆ ਕਿ ਉਹ ਲਗਾਤਾਰ ਦੋ ਵਾਰੀ ਪੰਜਾਬ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ। ਜਸਲੀਨ ਨੇ ਹਰੇਕਮਾਂ-ਬਾਪ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਵੀ ਚੰਗੀ ਸਿੱਖਿਆ ਦੇਣ ਤਾਂ ਜੋ ਉਹ ਵੀ ਕਲਪਨਾ ਚਾਵਲਾ, ਮਦਰ ਟਰੇਸਾ ਵਾਂਗ ਹਿੰਦੁਸਤਾਨ ਦਾ ਨਾਂ ਰੌਸ਼ਨ ਕਰ ਸਕਣ।