ਲਾਸ ਏਂਜਲਸ : ਓਲੰਪਿਕ ਸਟਾਪਸਟਾਈਲ ਸਕੀਂਗ 'ਚ ਸਿਲਵਰ ਮੈਡਲ ਜਿੱਤ ਚੁੱਕੀ ਡੇਵਿਨ ਲੋਗਾਨ ਦਾ ਡਰੱਗ ਟੈਸਟ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਜਾਣਕਾਰੀ ਯੂਨਾਈਟਿਡ ਸਟੇਟਸ ਐਂਟੀ ਡੋਪਿੰਗ ਏਜੇਂਸੀ ਨੇ ਦਿੱਤੀ।

13ਵੇਂ ਸਥਾਨ 'ਤੇ ਲਾਹੀੜੀ

ਫਲੋਰਿਡਾ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਹੋਂਡਾ ਕਲਾਸਿਕ ਗੋਲਫ਼ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਈਵਨ ਪਾਰ 70 ਦੇ ਕਾਰਡ ਦੇ ਸਕੋਰ ਦੀ ਬਦੌਲਤ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਚੱਲ ਰਹੇ ਹਨ।

ਕਪੂਰ ਚੰਗੀ ਸਥਿਤੀ 'ਚ

ਕਵੀਨਜ਼ਟਾਊਨ : ਭਾਰਤ ਦੇ ਸ਼ਿਵ ਕਪੂਰ ਨੇ ਪੰਜ ਅੰਡਰ-67 ਦੇ ਸਕੋਰ ਨਾਲ ਖ਼ੁਦ ਨੂੰ 100ਵੇਂ ਨਿਊਜ਼ੀਲੈਂਡ ਓਪਨ ਗੋਲਫ ਟੂਰਨਾਮੈਂਟ ਵਿਚ ਖ਼ੂਦ ਨੂੰ ਸਥਿਤੀ 'ਚ ਪਹੁੰਚਾਇਆ। ਕਪੂਰ ਆਪਣੇ ਪਰਿਵਾਰ ਨੂੰ ਵੀ ਟੂਰਨਾਮੈਂਟ 'ਚ ਲੈ ਕੇ ਆਏ ਹਨ।