ਲੇਗਾਨੇਸ (ਆਈਏਐੱਨਐੱਸ) : ਸਪੈਨਿਸ਼ ਲੀਗ ਦੇ ਇਕ ਬਹੁਤ ਹੀ ਰੋਮਾਂਚਕ ਮੁਕਾਬਲੇ ਵਿਚ ਵਿਟੋਲੇ ਦੇ ਆਖ਼ਰੀ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਏਟਲੇਟਿਕੋ ਮੈਡਰਿਡ ਨੇ ਲੇਗਾਨੇਸ ਨੂੰ ਹਰਾ ਦਿੱਤਾ। ਇਹ ਇਸ ਸੀਜ਼ਨ ਵਿਚ ਉਸ ਦੀ ਦੂਜੀ ਜਿੱਤ ਹੈ। ਮੈਚ ਦੇ 71ਵੇਂ ਮਿੰਟ ਵਿਚ ਸਬਸਟੀਟਿਊਟ ਵਜੋਂ ਆਏ ਵਿਟੋਲੋ ਨੇ ਟੀਮ ਲਈ ਇਕ ਸ਼ਾਨਦਾਰ ਗੋਲ ਕੀਤਾ। ਇਹ ਪੂਰੇ ਮੁਕਾਬਲੇ ਵਿਚ ਇਕੋ ਇਕ ਗੋਲ ਸੀ। ਇਸ ਇਕਲੌਤੇ ਗੋਲ ਦੇ ਦਮ 'ਤੇ ਏਟਲੇਟਿਕੋ ਮੈਡਰਿਡ ਨੇ ਸਪੈਨਿਸ਼ ਲੀਗ ਵਿਚ ਲੇਗਾਨੇਸ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਪਹਿਲਾ ਅੱਧ ਬਿਨਾਂ ਗੋਲ ਦੇ ਸਮਾਪਤ ਹੋਇਆ ਸੀ। ਦੋਵਾਂ ਟੀਮਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਵੀ ਗੋਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ। ਪਹਿਲੇ ਅੱਧ ਵਿਚ ਏਟਲੇਟਿਕੋ ਮੈਡਰਿਡ ਦੇ ਅਲਵਾਰੋ ਮੋਰਾਟਾ ਨੇ ਇਕ ਸ਼ਾਨਦਾਰ ਮੌਕਾ ਬਣਾਇਆ। ਉਹ ਗੋਲ ਕਰਨ ਦੇ ਨੇੜੇ ਜ਼ਰੂਰ ਆਏ ਸਨ ਪਰ ਤੀਜੇ ਮਿੰਟ ਵਿਚ ਉਨ੍ਹਾਂ ਦੀ ਇਹ ਕੋਸ਼ਿਸ਼ ਗੋਲ ਪੋਸਟ ਤੋਂ ਬਾਹਰ ਚਲੀ ਗਈ। ਮੈਚ ਦੇ ਦੂਜੇ ਅੱਧ ਵਿਚ ਥੋੜ੍ਹਾ ਰੋਮਾਂਚ ਦੇਖਣ ਨੂੰ ਮਿਲਿਆ। ਖੇਡ ਦੇ 50ਵੇਂ ਮਿੰਟ ਵਿਚ ਜੋਆਓ ਫੇਲਿਕਸ ਨੇ ਇਕ ਬਿਹਤਰੀਨ ਕੋਸ਼ਿਸ਼ ਕੀਤੀ ਪਰ ਗੋਲ ਕਰਨ ਦਾ ਸ਼ਾਨਦਾਰ ਮੌਕਾ ਗੁਆ ਦਿੱਤਾ। ਫੇਲਿਕਸ ਕੋਲ ਸ਼ਾਨਦਾਰ ਮੌਕਾ ਸੀ ਪਰ 12 ਯਾਰਡ ਦੀ ਦੂਰੀ ਤੋਂ ਪੂਰੇ ਖਾਲ੍ਹੀ ਪਏ ਗੋਲ ਪੋਸਟ 'ਚ ਇਹ ਗੇਂਦ ਪਾਉਣ ਦਾ ਮੌਕਾ ਗੁਆ ਬੈਠੇ। ਮੈਚ ਸਮਾਪਤ ਹੋਣ ਤੋਂ ਕੁਝ ਮਿੰਟ ਪਹਿਲਾਂ ਏਟਲੇਟਿਕੋ ਮੈਡਰਿਡ ਦੀ ਟੀਮ ਨੂੰ ਇਕੋ ਇਕ ਕਾਮਯਾਬੀ ਮਿਲੀ। ਵਿਟੋਲੋ ਨੇ 71ਵੇਂ ਮਿੰਟ ਵਿਚ ਗੇਂਦ ਨੂੰ ਨੈੱਟ 'ਚ ਪਾ ਕੇ ਆਪਣੀ ਟੀਮ ਦਾ ਖ਼ਾਤਾ ਖੋਲਿ੍ਹਆ। ਇਹ ਗੋਲ ਮੈਚ ਦਾ ਫ਼ੈਸਲਾਕੁਨ ਗੋਲ ਸਾਬਤ ਹੋਇਆ।

ਸਿਮੋਨੇ ਦੀ ਦੂਜੀ ਕਾਮਯਾਬੀ :

ਕੋਚ ਡਿਏਗੋ ਸਿਮੋਨੇ ਦੀ ਟੀਮ ਨੇ ਇਸ ਨਾਲ ਇਸ ਸੀਜ਼ਨ ਲੀਗ ਵਿਚ ਆਪਣੀ ਦੂਜੀ ਜਿੱਤ ਦਰਜ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਇਸ ਤੋਂ ਪਹਿਲਾਂ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਗੇਟਾਫੇ ਦੀ ਟੀਮ ਖ਼ਿਲਾਫ਼ ਵੀ 1-0 ਨਾਲ ਜਿੱਤ ਮਿਲੀ ਸੀ।