ਸੇਵੀਆ : ਸਪੇਨ ਨੇ ਜਰਮਨੀ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ। ਜਰਮਨੀ ਨੂੰ ਨੇਸ਼ਨਜ਼ ਲੀਗ ਦੇ ਆਖ਼ਰੀ-ਚਾਰ ਵਿਚ ਥਾਂ ਬਣਾਉਣ ਲਈ ਸਪੇਨ ਖ਼ਿਲਾਫ਼ ਸਿਰਫ਼ ਡਰਾਅ ਦੀ ਲੋੜ ਸੀ ਪਰ ਉਸ ਨੂੰ 6-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੀਆ ਨੇ 1931 ਵਿਚ ਦੋਸਤਾਨਾ ਮੈਚ ਵਿਚ ਜਰਮਨੀ ਨੂੰ 6-0 ਨਾਲ ਮਾਤ ਦਿੱਤੀ ਸੀ ਜਿਸ ਤੋਂ ਬਾਅਦ ਇਹ ਜਰਮਨੀ ਦੀ ਕਿਸੇ ਵੀ ਮੈਚ ਵਿਚ ਸਭ ਤੋਂ ਵੱਡੀ ਹਾਰ ਹੈ।

ਇਕਵਾਡੋਰ ਨੇ ਕੋਲੰਬੀਆ ਨੂੰ 6-1 ਨਾਲ ਹਰਾਇਆ

ਸਾਓ ਪਾਓਲੋ : ਇਕਵਾਡੋਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਮੁਕਾਬਲੇ ਵਿਚ ਕੋਲੰਬੀਆ ਨੂੰ 6-1 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਇਕਵਾਡੋਰ ਦੇ ਚਾਰ ਮੈਚਾਂ ਵਿਚ ਨੌਂ ਅੰਕ ਹੋ ਗਏ ਹਨ। ਸਿਖ਼ਰਲੀਆਂ ਚਾਰ ਟੀਮਾਂ ਕਤਰ ਵਿਚ ਹੋਣ ਵਾਲੇ 2022 ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰਨਗੀਆਂ ਜਦਕਿ ਪੰਜਵੇਂ ਸਥਾਨ ਤੇ ਰਹਿਣ ਵਾਲੀ ਟੀਮ ਇੰਟਰ ਕਾਂਟੀਨੈਂਟਲ ਪਲੇਆਫ ਵਿਚ ਖੇਡੇਗੀ।

ਕੁਆਲਫਾਇਰ 'ਚ ਬ੍ਰਾਜ਼ੀਲ ਨੇ ਉਰੂਗੁਏ ਨੂੰ ਦਿੱਤੀ ਮਾਤ

ਸਾਓ ਪਾਓਲੋ : ਬ੍ਰਾਜ਼ੀਲ ਨੇ ਇਕ ਵਾਰ ਮੁੜ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਕੱਪ ਕੁਆਲੀਫਾਇਰ ਵਿਚ ਖੇਡੇ ਗਏ ਮੁਕਾਬਲੇ ਵਿਚ ਉਰੂਗੁਏ ਨੂੰ 2-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਲਈ ਜੁਵੈਂਟਸ ਦੇ ਮਿਡਫੀਲਡਰ ਆਰਥਰ ਮੇਲੋ ਨੇ 34ਵੇਂ ਮਿੰਟ ਵਿਚ ਗੋਲ ਕਰ ਕੇ ਮੈਚ ਵਿਚ ਬ੍ਰਾਜ਼ੀਲ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਏਵਰਟਨ ਦੇ ਫਾਰਵਰਡ ਰਿਕਾਰਲਿਸਨ ਨੇ 45ਵੇਂ ਮਿੰਟ ਵਿਚ ਗੋਲ ਕਰ ਕੇ ਬੜ੍ਹਤ 2-0 ਕਰ ਦਿੱਤੀ।