ਪੈਰਿਸ (ਏਜੰਸੀ) : ਫਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮਨ (ਪੀਐੱਸਜੀ) ਦੇ ਰਿਪੋਰਟਿੰਗ ਡਾਇਰੈਕਟਰ ਲਿਓਨਾਰਡੋ ਨੇ ਕਿਹਾ ਹੈ ਕਿ ਨੇਮਾਰ ਕਲੱਬ ਨੂੰ ਛੱਡ ਕੇ ਜਾਣ ਲਈ ਆਜ਼ਾਦ ਹਨ ਪਰ ਹੁਣ ਤਕ ਉਨ੍ਹਾਂ ਨੂੰ ਲੈ ਕੇ ਕਈ ਪ੍ਰਸਤਾਵ ਨਹੀਂ ਆਇਆ ਹੈ ਅਤੇ ਉਨ੍ਹਾਂ ਦੇ ਸਾਬਕਾ ਸਪੇਨਿਸ਼ ਕਲੱਬ ਬਾਰਸੀਲੋਨਾ ਵੱਲੋਂ ਸਿਰਫ਼ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਨੇਮਾਰ ਨੇ 2017 ਵਿਚ ਬਾਰਸੀਲੋਨਾ ਨੂੰ ਛੱਡ ਕੇ ਪੀਐੱਸਜੀ ਨਾਲ ਪੰਜ ਸਾਲ ਲਈ 222 ਮਿਲੀਅਨ ਯੂਰੋ (ਕਰੀਬ 17 ਅਰਬ ਰੁਪਏ) ਦਾ ਰਿਕਾਰਡ ਕਰਾਰ ਕੀਤਾ ਸੀ। ਲਿਓਨਾਰਡੋ ਨੇ ਕਿਹਾ ਕਿ ਜੇ ਸਭ ਦੇ ਫਾਇਦੇ ਦਾ ਪ੍ਰਸਤਾਵ ਮਿਲਦਾ ਹੈ ਤਾਂ ਨੇਮਾਰ ਪੀਐੱਸਜੀ ਨੂੰ ਛੱਡ ਸਕਦੇ ਹਨ। ਇਹ ਸਾਰਿਆਂ ਨੂੰ ਪਤਾ ਚੱਲ ਚੁੱਕਾ ਹੈ ਕਿ ਉਹ ਕਲੱਬ ਨੂੰ ਛੱਡਣਾ ਚਾਹੁੰਦੇ ਹਨ ਪਰ ਫੁੱਟਬਾਲ ਵਿਚ ਤੁਸੀ ਅੱਜ ਕੁੱਝ ਹੋਰ ਅਤੇ ਕੱਲ੍ਹ ਕੁਝ ਹੋਰ ਕਹਿੰਦੇ ਹੋ। ਅਸੀਂ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਵੀ ਗੱਲ ਕੀਤੀ ਹੈ ਅਤੇ ਸਾਰਿਆਂ ਨੂੰ ਸਭ ਕੁਝ ਪਤਾ ਹੈ। ਉਨ੍ਹਾਂ ਦੇ ਨਾਲ ਤਿੰਨ ਸਾਲ ਦਾ ਕਰਾਰ ਅਜੇ ਬਚਿਆ ਹੋਇਆ ਹੈ। ਅਜਿਹੇ ਵਿਚ ਇਕ ਚੀਜ਼ ਅੱਜ ਵੀ ਸਪੱਸ਼ਟ ਹੈ ਕਿ ਜਦ ਸਾਨੂੰ ਕੋਈ ਪ੍ਰਸਤਾਵ ਨਹੀਂ ਮਿਲ ਜਾਂਦਾ, ਉਦੋਂ ਤਕ ਅਸੀਂ ਵੀ ਗੱਲ ਨਹੀਂ ਕਰਾਂਗੇ। ਪਿਛਲੇ ਹਫ਼ਤੇ ਬਾਰਸੀਲੋਨਾ ਦੇ ਪ੍ਰਮੁੱਖ ਜੋਸੇਫ ਬਾਰਟੋਮੇਓ ਨੇ ਕਿਹਾ ਸੀ ਕਿ ਨੇਮਾਰ ਆਪਣੇ ਮੌਜੂਦਾ ਕਲੱਬ ਨੂੰ ਛੱਡਣਾ ਚਾਹੁੰਦੇ ਹਨ ਪਰ ਪੀਐੱਸਜੀ ਉਨ੍ਹਾਂ ਨੂੰ ਵੇਚਣਾ ਨਹੀਂ ਚਾਹੁੰਦਾ ਹੈ। ਉਧਰ ਸੋਮਵਾਰ ਨੂੰ ਨੇਮਾਰ ਕਲੱਬ ਦੇ ਪ੍ਰਰੀ ਸੀਜ਼ਨ ਅਭਿਆਸ ਸੈਸ਼ਨ ਵਿਚ ਹਿੱਸਾ ਲੈਣ ਲਈ ਨਹੀਂ ਪੁੱਜ ਸਕੇ, ਜਿਸ ਤੋਂ ਬਾਅਦ ਪੀਐੱਸਜੀ ਨੇ ਉਨ੍ਹਾਂ ਖ਼ਿਲਾਫ਼ ਵਾਜਿਬ ਕਾਰਵਾਈ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਨੇਮਾਰ ਦੇ ਪਿਤਾ ਨੇ ਕਿਹਾ ਕਿ ਉਹ ਛੇਤੀ ਹੀ ਪੀਐੱਸਜੀ ਦੇ ਅਭਿਆਸ ਸੈਸ਼ਨ ਵਿਚ ਹਿੱਸਾ ਲੈਣ ਲਈ ਕਲੱਬ ਨਾਲ ਜੁੜਨਗੇ।

ਸਾਬਕਾ ਭਾਰਤੀ ਗੋਲਕੀਪਰ ਦਾ ਦੇਹਾਂਤ

ਚੇਨਈ (ਏਜੰਸੀ) : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਗੋਲਕੀਪਰ ਏਯੂ ਸੇਲੇਟਿਸਨ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਦੇਹਾਂਤ ਸੋਮਵਾਰ ਦੇਰ ਰਾਤ ਨੂੰ ਇਥੇ ਦੇ ਇਕ ਹਸਪਤਾਲ ਵਿਚ ਹੋਇਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸੇਲੇਟਿਸਨ ਦੇ ਪਰਿਵਾਰ ਵਿਚ ਪਤਨੀ ਅਤੇ ਬੇਟਾ ਹੈ। ਸੇਲੇਟਿਸਨ ਨੇ 1969 ਵਿਚ ਮਲੇਸ਼ੀਆ ਵਿਚ ਖੇਡੇ ਗਏ ਮੇਦੇ੍ਕਾ ਕੱਪ ਵਿਚ ਭਾਰਤ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਤਮਿਲਨਾਡੂ ਦੀ ਵੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਸੂਬੇ ਦਾ ਸਰਵਸ਼ੇ੍ਸ਼ਠ ਗੋਲਕੀਪਰ ਮੰਨਿਆ ਜਾਂਦਾ ਸੀ। ਸੱਟ ਕਾਰਨ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਦਾ ਕਰੀਅਰ ਛੇਤੀ ਖ਼ਤਮ ਹੋ ਗਿਆ ਪਰ ਫਿਰ ਬਾਅਦ ਵਿਚ ਉਨ੍ਹਾਂ ਨੇ ਸੂਬੇ ਦੀਆਂ ਟੀਮਾਂ ਨੂੰ ਟ੍ਰੇਨਿੰਗ ਅਤੇ ਕੋਚਿੰਗ ਦੇਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਉਨ੍ਹਾਂ ਨੂੰ ਪ੍ਰਤਿਭਾ ਲੱਗਣ ਲਈ ਨਿਯੁਕਤ ਕੀਤਾ ਸੀ।