ਬਾਰਸੀਲੋਨਾ (ਏਜੰਸੀ) : ਅਰਜਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੇਸੀ ਨੇ ਕਿਹਾ ਕਿ ਉਹ ਇਸ ਸਾਲ ਆਪਣੇ ਸਪੇਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਵਿਚ ਨੇਮਾਰ ਦੀ ਵਾਪਸੀ ਚਾਹੁੰਦੇ ਹਨ। ਮੇਸੀ ਦਾ ਮੰਨਣਾ ਹੈ ਕਿ ਜੇ ਬ੍ਰਾਜ਼ੀਲੀ ਸਟਾਰ ਨੇਮਾਰ ਬਾਰਸੀਲੋਨਾ ਨਾਲ ਜੁੜੇ ਹੁੰਦੇ ਤਾਂ ਉਹ ਕਲੱਬ ਨੂੰ ਅੱਗੇ ਲੈ ਜਾ ਸਕਦੇ ਹਨ। ਪੰਜ ਵਾਰ ਦੇ ਬੈਲਨ ਡਿ ਅਰ ਜੇਤੂ ਮੇਸੀ ਨੇ ਇਹ ਵੀ ਦੱਸਿਆ ਕਿ ਨੇਮਾਰ ਲਾ ਲੀਗਾ ਚੈਂਪੀਅਨ ਨਾਲ ਜੁੜਨਾ ਚਾਹੁੰਦੇ ਸਨ। ਬਾਰਸੀਲੋਨਾ ਨੇ ਫਰੈਂਚ ਕਲੱਬ ਪੈਰਿਸ ਸੇਂਟ ਜਰਮਨ (ਪੀਐੱਸਜੀ) ਲਈ ਖੇਡਣ ਵਾਲੇ ਨੇਮਾਰ ਨੂੰ ਆਪਣੇ ਕਲੱਬ ਵਿਚ ਵਾਪਸ ਬੁਲਾਉਣ ਦੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਅਤੇ ਲੀਗ-1 ਚੈਂਪੀਅਨ ਵਿਚਕਾਰ ਉਨ੍ਹਾਂ ਦੇ ਕਰਾਰ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। 2017 ਵਿਚ ਨੇਮਾਰ ਬਾਰਸੀਲੋਨਾ ਨੂੰ ਛੱਡ ਕੇ 222 ਮਿਲੀਅਨ ਯੂਰੋ (17 ਅਰਬ 31 ਕਰੋੜ ਰੁਪਏ) ਦੇ ਵਿਸ਼ਵ ਰਿਕਾਰਡ ਕਰਾਰ ਵਿਚ ਪੀਐੱਸਜੀ ਨਾਲ ਜੁੜੇ ਸਨ।

ਬਾਰਸੀਲੋਨਾ ਦੇ ਕਪਤਾਨ ਮੇਸੀ ਨੇ ਇਕ ਸਪੇਨਿਸ਼ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸੱਚਾਈ ਇਹ ਹੈ ਕਿ ਮੈਨੂੰ ਚੰਗਾ ਲੱਗਦਾ ਹੈ ਜੇ ਉਹ (ਨੇਮਾਰ) ਸਾਡੇ ਕਲੱਬ ਵਿਚ ਵਾਪਸ ਆਉਂਦੇ ਹਨ। ਮੈਂ ਸਮਝ ਸਕਦਾ ਹਾਂ ਕਿ ਕੁਝ ਲੋਕ ਇਸ ਦੇ ਖਿਲਾਫ਼ ਸਨ। ਖੇਡ ਦੇ ਪੱਧਰ 'ਤੇ ਗੱਲ ਕੀਤੀ ਜਾਵੇ ਤਾਂ ਨੇਮਾਰ ਵਿਸ਼ਵ ਦੇ ਸਰਵਉੱਚ ਖਿਡਾਰੀਆਂ ਵਿਚੋਂ ਇਕ ਹਨ। ਉਨ੍ਹਾਂ ਦੀ ਮੌਜੂਦਗੀ ਸਾਡੇ ਟੀਚੇ ਨੂੰ ਹਾਸਲ ਕਰਨ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਸਨ। ਉਸ ਦੇ ਆਉਣ ਨਾਲ ਕਲੱਬ ਅੱਗੇ ਵਧ ਸਕਦਾ ਸੀ ਪਰ ਅੰਤ ਵਿਚਟ ਇਹ ਨਹੀਂ ਹੋ ਸਕਿਆ।

ਪਿਛਲੇ ਹਫ਼ਤੇ ਬਾਰਸੀਲੋਨਾ ਦੇ ਪ੍ਰਮੁੱਖ ਜੋਸੇਪ ਮਾਰੀਆ ਬਾਰਟਮਿਊ ਨੇ ਕਿਹਾ ਸੀ ਕਿ ਕਲੱਬ ਨੇ ਨੇਮਾਰ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਪੀਐੱਸਜੀ ਦੀ ਭਾਰੀ ਮੰਗ ਨੂੰ ਉਹ ਪੂਰਾ ਨਹੀਂ ਕਰ ਪਾਏ। ਮੇਸੀ ਨੇ ਅੱਗੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਪੀਐੱਸਜੀ ਦੇ ਨਾਲ ਗੱਲਬਾਤ ਕਰਨਾ ਅੌਖਾ ਹੈ ਕਿਉਂਕਿ ਨੇਮਾਰ ਦੇ ਨਾਲ ਉਹ ਦੁਨੀਆ ਵਿਚ ਸਰਵਉੱਚ ਹੈ। ਨਾਲ ਹੀ ਸਪੇਨਿਸ਼ ਚੈਂਪੀਅਨ ਵੱਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਮੇਸੀ ਨੇ ਕਿਹਾ ਕਿ ਹਾਲ ਦੇ ਸਮੇਂ ਵਿਚ ਮੇਰਾ ਬਾਰਸੀਲੋਨਾ ਨੂੰ ਛੱਡਣ ਦੀ ਕੋਈ ਯੋਜਨਾ ਨਹੀਂ ਹੈ। ਮੈਂ ਬਾਰਸੀਲੋਨਾ ਵਿਚ ਜਦ ਤਕ ਰਹਿ ਸਕਦਾ ਹਾਂ ਉਦੋਂ ਤਕ ਰਹਿਣਾ ਚਾਹੁੰਦਾ ਹਾਂ ਅਤੇ ਮੈਂ ਇਹ ਖੇਡਦੇ ਹੋਏ ਆਪਣੀ ਕਰੀਅਰ ਖ਼ਤਮ ਕਰਨਾ ਚਹਾਂਗਾ ਕਿਉਂਕਿ ਇਹ ਮੇਰਾ ਘਰ ਹੈ।

ਦੋਸਤਾਨਾ ਮੈਚ 'ਚ ਖੇਡਣਗੇ ਰੋਨਾਲਿਡਨਹੋ

ਬ੍ਰਾਜ਼ੀਲ ਦੇ ਮਹਾਨ ਖਿਡਾਰੀ ਰੋਨਾਲਿਡਨਹੋ ਕੁਝ ਸਮੇਂ ਲਈ ਆਪਣੇ ਸੰਨਿਆਸ ਨੂੰ ਤੋੜ ਕੇ ਕੋਲੰਬੀਆ ਦੇ ਕਲੱਬ ਇੰਡੀਪੇਡੈਂਟ ਸਾਂਤਾ ਫੀ ਕੀ ਵੱਲੋਂ ਇਕ ਦੋਸਤਾਨਾ ਮੁਕਾਬਲੇ ਵਿਚ ਮੈਦਾਨ 'ਤੇ ਉਤਰਨਗੇ। ਬੋਟੋਗਾ ਦੇ ਇਸ ਕਲੱਬ ਨੇ ਅਕਤੂਬਰ ਵਿਚ ਹੋਣ ਵਾਲੇ ਇਸ ਮੁਕਾਬਲੇ ਦੀ ਜਾਣਕਾਰੀ ਦਿੱਤੀ। ਸਾਂਤਾ ਫੀ ਨੇ ਸੋਸ਼ਲ ਮੀਡੀਆ 'ਤੇ ਬੁੱਧਵਾਰ ਨੂੰ ਇਕ ਵੀਡਿਓ ਸਾਂਝੀ ਕੀਤੀ, ਜਿਸ ਵਿਚ 39 ਸਾਲਾ ਰੋਨਾਲਿਡਨਹੋ ਨੇ 17 ਅਕਤੂਬਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਆਪਣੇ ਖੇਡਣ ਦੀ ਪੁਸ਼ਟੀ ਕੀਤੀ। ਹਾਲਾਂਕਿ, ਸਾਂਤਾ ਫੀ ਦੇ ਵਿਰੋਧੀ ਟੀਮ ਦਾ ਅਜੇ ਐਲਾਨ ਨਹੀਂ ਹੋਇਆ ਹੈ। ਇਸ ਮੈਚ ਦੇ ਤਿੰਨ ਦਿਨ ਬਾਅਦ ਰੋਨਾਲਿਡਨਹੋ ਕੋਲੰਬੀਅਨ ਡਰਬੀ ਵਿਚ ਅਮਰੀਕਾ ਅਤੇ ਡੇਪੋਰਿਟਵੋ ਕਾਲੀ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ ਵਿਚ ਵੀ ਦੋਵੇਂ ਟੀਮਾਂ ਵੱਲੋਂ ਵਾਰੀ-ਵਾਰੀ ਖੇਡਦੇ ਨਜ਼ਰ ਆਉਣਗੇ। ਬ੍ਰਾਜ਼ੀਲ ਦੀ ਵਿਸ਼ਵ ਜੇਤੂ ਟੀਮ ਦੇ ਮੈਂਬਰ ਰਹੇ ਰੋਨਾਲਿਡਨਹੋ ਨੇ 2018 ਵਿਚ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ। ਰੋਨਾਲਿਡਨਹੋ 'ਤੇ ਬ੍ਰਾਜ਼ੀਲ ਤੋਂ ਬਾਹਰ ਜਾਣ 'ਤੇ ਰੋਕ ਲੱਗੀ ਹੋਈ ਹੈ। ਅਜਿਹੇ ਵਿਚ ਦੇਖਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਕੋਲੰਬੀਆ ਦੌਰੇ 'ਤੇ ਜਾਂਦੇ ਹਨ।

ਫੀਫਾ ਦੇ ਆਯੋਜਕ ਜਾਣਗੇ ਈਰਾਨ

ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਨੂੰ ਛੇਤੀ ਹੀ ਈਰਾਨ ਭੇਜੇਗੀ ਅਤੇ ਉਥੇ ਮਹਿਲਾ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਆ ਕੇ ਮੈਚ ਦੇਖਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਇਕ ਹਫ਼ਤਾ ਪਹਿਲਾਂ ਹੀ ਇਕ ਈਰਾਨੀ ਮਹਿਲਾ ਫੁੱਟਬਾਲ ਪ੍ਰਸ਼ੰਸਕ ਨੇ ਕੋਰਟ ਦੇ ਬਾਹਰ ਖ਼ੁਦ ਨੂੰ ਅੱਗ ਲਗਾ ਲਈ ਸੀ, ਜਿਸ ਦੀ ਮੌਤ ਹੋ ਗਈ ਸੀ ਕਿਉਂਕਿ ਉਸ ਨੂੰ ਪਤਾ ਲੱਗਿਆ ਸੀ ਕਿ ਸਟੇਡੀਅਮ ਵਿਚ ਮੈਚ ਦੇਖਣ ਲਈ ਦਾਖਲ ਹੋਣ ਕਾਰਨ ਉਸ ਨੂੰ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਹੋਵੇਗੀ। ਸਮਿਝਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਹੀ ਫੀਫਾ ਨੇ ਈਰਾਨ ਵਿਚ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਪਣੇ ਅਧਿਕਾਰੀਆਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ।