ਮਿਲਾਨ (ਏਐੱਫਪੀ) : ਇਟਾਲੀਅਨ ਸੀਰੀ-ਏ ਵਿਚ ਲੁਇਸ ਰੀਅਲ ਦੀ ਹੈਟਿ੍ਕ ਦੀ ਬਦੌਲਤ ਅਟਲਾਟਾਂ ਨੇ ਉਡੀਨੇਸੇ ਨੂੰ 7-1 ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਅਟਲਾਂਟਾ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਜੁਵੈਂਟਸ ਦੇ ਨੇੜੇ ਪੁੱਜ ਗਿਆ ਹੈ। ਉਹ ਹੁਣ ਨੌਂ ਮੁਕਾਬਲਿਆਂ ਵਿਚ 20 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਤੇ ਜੁਵੈਂਟਸ ਤੋਂ ਸਿਰਫ਼ ਤਿੰਨ ਅੰਕ ਪਿੱਛੇ ਹੈ।