ਸਿੰਗਾਪੁਰ : ਭਾਰਤ ਦੀ ਪੀਵੀ ਸਿੰਧੂ ਜਿੱਤ ਦਰਜ ਕਰ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜ ਗਈ। ਸਿੰਧੂ ਨੇ ਚੀਨ ਦੀ ਕਾਈ ਯਾਨਯਾਨ ਨੂੰ 21-13, 17-21, 21-14 ਨਾਲ ਹਰਾਇਆ। ਇਸ ਤੋਂ ਇਲਾਵਾ ਸਾਇਨਾ ਨੇਹਵਾਲ 21-8, 21-13 ਨਾਲ ਓਕੂਹਾਰਾ ਹੱਥੋਂ, ਮਰਦ ਸਿੰਗਲਜ਼ 'ਚ ਕਿਦਾਂਬੀ ਸ਼੍ਰੀਕਾਂਤ 21-18, 19-21, 21-9 ਨਾਲ ਜਾਪਾਨੀ ਖਿਡਾਰੀ ਕੇਂਤੋ ਮੋਮੋਤਾ ਹੱਥੋਂ, ਸਮੀਰ ਵਰਮਾ 10-21, 21-15, 15-21 ਨਾਲ ਚੀਨੀ ਤਾਇਪੇ ਦੇ ਚੋਊ ਟਿਏਨ ਚੇਨ ਹੱਥੋਂ ਤੇ ਮਿਕਸਡ ਡਬਲਜ਼ ਵਿਚ ਪ੍ਰਣਵ-ਸਿੱਕੀ ਦੀ ਜੋੜੀ 14-21, 16-21 ਨਾਲ ਥਾਈਲੈਂਡ ਦੀ ਦਸ਼ਪਾਲ ਤੇ ਤੇਰਤਨਚੈ ਦੀ ਜੋੜੀ ਹੱਥੋਂ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ।