ਓਡੇਂਸੇ : ਭਾਰਤ ਦੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੀਰਵਾਰ ਨੂੰ ਇੱਥੇ ਤਿੰਨ ਗੇਮਾਂ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਿੰਧੂ ਨੇ ਆਖ਼ਰੀ-16 ਦੇ ਮੁਕਾਬਲੇ ਵਿਚ ਬੁਸਾਨਨ ਨੂੰ 67 ਮਿੰਟ ਵਿਚ 21-16, 12-21, 21-15 ਨਾਲ ਮਾਤ ਦਿੱਤੀ।

Posted By: Sunil Thapa