ਨਵੀਂ ਦਿੱਲੀ (ਪੀਟੀਆਈ) : ਪਿਛਲੇ ਸਾਲ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ ਪਹਿਲੀ ਵਾਰ ਰਿੰਗ ਵਿਚ ਉਤਰੀ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ (51 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ) ਤੇ ਸ਼ੁਰੂਆਤ ਕਰ ਰਹੀ ਜੈਸਮਿਨ (57 ਕਿਲੋਗ੍ਰਾਮ) ਨੇ ਸਪੇਨ ਦੇ ਕਾਸਟੇਲਾਨੋ ਵਿਚ ਚੱਲ ਰਹੇ ਬਾਕਸਮ ਇੰਟਰਨੈਸ਼ਨਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ। ਮੈਰੀ ਕਾਮ ਨੇ ਇਟਲੀ ਦੀ ਜਿਓਰਡਾਨਾ ਸੋਰੇਂਤੀਨੋ ਨੂੰ ਹਰਾਇਆ। ਇਸ ਤੋਂ ਪਹਿਲਾਂ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।

Posted By: Susheel Khanna