ਰੋਮ (ਏਪੀ) : ਚੋਟੀ ਦਾ ਦਰਜਾ ਹਾਸਲ ਸਿਮੋਨਾ ਹਾਲੇਪ ਨੇ ਸ਼ੁੱਕਰਵਾਰ ਨੂੰ ਡਾਇਨਾ ਯਾਸਤਰੇਮਸਕਾ 'ਤੇ 7-5, 6-4 ਦੀ ਜਿੱਤ ਨਾਲ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਪਿਛਲੀ ਵਾਰ ਦੀ ਜੇਤੂ ਕੈਰੋਲੀਨਾ ਪਲਿਸਕੋਵਾ ਨੇ ਰੂਸ ਦੀ ਕੁਆਲੀਫਾਇਰ ਅੰਨਾ ਬਲਿੰਕੋਵਾ ਨੂੰ 6-4, 6-3 ਨਾਲ ਮਾਤ ਦਿੱਤੀ। ਮਰਦਾਂ ਦੇ ਵਰਗ ਵਿਚ ਗਿ੍ਗੋਰ ਦਿਮਿਤ੍ਰੋਵ ਨੇ ਜਾਨਿਕ ਸਿਨਰ ਨੂੰ 4-6, 6-4, 6-4 ਨਾਲ ਹਰਾਇਆ। ਇਟਲੀ ਦੇ ਮਾਰੀਓ ਬੇਰੇਟੀਨੀ ਨੇ ਸਾਥੀ ਸਟੇਫਾਨੋ ਟ੍ਰੋਵਾਗਲੀਆ ਨੂੰ ਮਾਤ ਦਿੱਤੀ।