ਟੋਰਾਂਟੋ (ਏਪੀ) : ਦੋ ਵਾਰ ਦੀ ਚੈਂਪੀਅਨ ਮਹਿਲਾ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ ਹਰਾ ਕੇ ਨੈਸ਼ਨਲ ਬੈਂਕ ਟੈਨਿਸ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਰੋਮਾਨੀਆ ਦੀ ਹਾਲੇਪ ਨੇ ਸੈਮੀਫਾਈਨਲ ਵਿਚ ਪੇਗੁਲਾ ਨੂੰ 2-6, 6-3, 6-4 ਨਾਲ ਮਾਤ ਦਿੱਤੀ। ਹਦਾਦ ਮਾਈਆ ਨੇ ਦੂਜੇ ਸੈਮੀਫਾਈਨਲ ਵਿਚ ਚੈੱਕ ਗਣਰਾਜ ਦੀ 14ਵਾਂ ਦਰਜਾ ਹਾਸਲ ਕੈਰੋਲੀਨਾ ਪਲਿਸਕੋਵਾ ’ਤੇ 6-4, 7-6 ਨਾਲ ਜਿੱਤ ਹਾਸਲ ਕੀਤੀ। 15ਵਾਂ ਦਰਜਾ ਹਾਸਲ ਹਾਲੇਪ ਨੇ 2016 ਤੇ 2018 ਵਿਚ ਮਾਂਟਰੀਅਲ ਵਿਚ ਟੂਰਨਾਮੈਂਟ ਜਿੱਤਿਆ ਸੀ।

Posted By: Gurinder Singh