ਸੈਨ ਜੋਸ (ਏਐੱਫਪੀ) : ਦੁਨੀਆ ਦੀ ਸਾਬਕਾ ਨੰਬਰ ਇਕ ਮਹਿਲਾ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਪੰਜਵਾਂ ਦਰਜਾ ਡੋਨਾ ਵੇਕਿਕ ਨੇ ਸਿਲਿਕਾਨ ਵੈਲੀ ਕਲਾਸਿਕ ਟੂਰਨਾਮੈਂਟ ਦੇ ਦੂਜੇ ਗੇੜ ਵਿਚ 6-4, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਅਜਾਰੇਂਕਾ ਨੂੰ ਆਪਣੀ ਖ਼ਰਾਬ ਸਰਵਿਸ ਦਾ ਖਮਿਆਜ਼ਾ ਭੁਗਤਣਾ ਪਿਆ ਜਿਨ੍ਹਾਂ ਨੂੰ ਪਿਛਲੇ ਮਹੀਨੇ ਵਿੰਬਲਡਨ ਦੇ ਤੀਜੇ ਗੇੜ ਵਿਚ ਮਾਤ ਸਹਿਣੀ ਪਈ ਸੀ। ਵੇਕਿਕ ਖ਼ਿਲਾਫ਼ ਉਨ੍ਹਾਂ ਨੇ ਸੱਤ ਡਬਲ ਫਾਲਟ ਕੀਤੇ ਜਦਕਿ ਪੰਜ ਵਾਰ ਉਨ੍ਹਾਂ ਦੀ ਸਰਵਿਸ ਤੋੜੀ ਗਈ। ਦੂਜੇ ਸੈੱਟ ਵਿਚ 2-0 ਦੀ ਬੜ੍ਹਤ ਨਾਲ ਅਜਾਰੇਂਕਾ ਨੇ ਥੋੜ੍ਹੀ ਉਮੀਦ ਜਗਾਈ ਪਰ 23 ਸਾਲਾ ਕ੍ਰੋਏਸ਼ੀਆਈ ਖਿਡਾਰੀ ਵੇਕਿਕ ਨੇ ਉਨ੍ਹਾਂ ਨੂੰ ਸੰਭਲਣ ਨਾ ਦਿੱਤਾ। ਕੁਆਰਟਰ ਫਾਈਨਲ ਵਿਚ ਵੇਕਿਕ ਦਾ ਮੁਕਾਬਲਾ ਕ੍ਰਿਸਟੀਅਨ ਏਹਨ ਨਾਲ ਹੋਵੇਗਾ ਜਿਨ੍ਹਾਂ ਨੇ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 6-3, 6-3 ਨਾਲ ਹਰਾਇਆ।