ਨਵੀਂ ਦਿੱਲੀ : ਹੈਦਰਾਬਾਦ 'ਚ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿਚ ਚੱਲ ਰਹੇ ਰਾਸ਼ਟਰੀ ਬੈਡਮਿੰਟਨ ਕੈਂਪ ਵਿਚ ਹਿੱਸਾ ਲੈਣ ਪੁੱਜੇ ਭਾਰਤੀ ਖਿਡਾਰੀ ਐੱਨ ਸਿੱਕੀ ਰੈੱਡੀ ਤੇ ਫੀਜ਼ੀਓਥੈਰੇਪਿਸਟ ਕਿਰਨ ਨੂੰ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਭਾਰਤੀ ਖੇਡ ਅਥਾਰਟੀ (ਸਾਈ) ਮੁਤਾਬਕ ਸਿੱਕੀ ਤੇ ਕਿਰਨ ਦੋਵਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਦੋਵੇਂ ਹੈਦਰਾਬਾਦ ਦੇ ਹੀ ਹਨ ਤੇ ਆਪਣੇ ਘਰ ਤੋਂ ਹੀ ਕੈਂਪ ਵਿਚ ਹਿੱਸਾ ਲੈ ਰਹੇ ਸਨ। ਦੋਵਾਂ ਵਿਚ ਕੋਈ ਲੱਛਣ ਨਹੀਂ ਮਿਲੇ ਹਨ ਹਾਲਾਂਕਿ ਅਕੈਡਮੀ ਨੂੰ ਸੈਨੇਟਾਈਜੇਸ਼ਨ ਲਈ ਬੰਦ ਕੀਤਾ ਗਿਆ ਹੈ।