v>

ਨਵੀਂ ਦਿੱਲੀ : ਟਾਪ ਗੋਲਫਰ ਸ਼ੁਭੰਕਰ ਸ਼ਰਮਾ ਤੇ ਅਨਿਰਬਾਨ ਲਾਹਿੜੀ 28 ਤੋਂ 31 ਮਾਰਚ ਤਕ ਗੁਰੂਗ੍ਰਾਮ 'ਚ ਡੀਐੱਲਐੱਫ ਤੇ ਕੰਟਰੀ ਕਲੱਬ 'ਚ ਖੇਡੇ ਜਾਣ ਵਾਲੇ ਹੀਰੋ ਇੰਡੀਅਨ ਓਪਨ ਦੇ 55ਵੇਂ ਪੜਾਅ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਟੂਰਨਾਮੈਂਟ ਦੀ ਇਨਾਮੀ ਰਾਸ਼ੀ 17.5 ਲੱਖ ਡਾਲਰ ਹੋਵੇਗੀ, ਜਿਸ ਨੂੰ ਖੇਡ ਦੀ ਰਾਸ਼ਟਰੀ ਚੈਂਪੀਅਨਸ਼ਿਪ ਮੰਨਿਆ ਜਾਂਦਾ ਹੈ। ਇਸ 'ਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਗੋਲਫਰ ਐੱਸਐੱਸਪੀ ਚੌਰਸੀਆ, ਸ਼ਿਵ ਕਪੂਰ, ਰਾਹਿਲ ਗੰਗਜੀ ਤੇ ਯੁਵਾ ਜਿਵੇਂ ਅਜੀਤੇਸ਼ ਸੰਧੂ, ਵਿਰਾਜ ਮਦੱਪਾ, ਖਾਲਿਨ ਜੋਸ਼ੀ ਤੇ ਐੱਸ ਚਿੱਕਾਰੰਗੱਪਾ ਹਨ, ਪਰ ਸਾਰੀਆਂ ਦੀਆਂ ਨਜ਼ਰਾਂ ਏਸ਼ਿਆਈ ਟੂਰ ਦੇ ਨੰਬਰ ਇਕ ਖਿਡਾਰੀ ਸ਼ੁਭੰਕਰ ਤੇ 2015 ਚੈਂਪੀਅਨ ਲਾਹਿੜੀ 'ਤੇ ਲੱਗੀਆਂ ਹੋਣਗੀਆਂ।

Posted By: Sukhdev Singh