ਟੋਰਾਂਟੋ (ਏਪੀ) : ਸੇਰੇਨਾ ਵਿਲੀਅਮਜ਼ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਦਾ ਸੰਕੇਤ ਦੇਣ ਤੋਂ ਬਾਅਦ ਜਦ ਪਹਿਲੀ ਵਾਰ ਕੋਰਟ ’ਤੇ ਉਤਰੀ ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੇ ਸੇਰੇਨਾ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਪਰ ਇਸ ਸਟਾਰ ਖਿਡਾਰਨ ਨੇ ਨਾ ਮੁਸਕੁਰਾਹਟ ਦਿੱਤੀ ਨਾ ਹੱਥ ਹਵਾ ਵਿਚ ਲਹਿਰਾਇਆ। ਅਮਰੀਕਾ ਦੀ ਇਸ 40 ਸਾਲਾ ਖਿਡਾਰਨ ਨੂੰ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ’ਚ ਬੇਲਿੰਡਾ ਬੇਨਕਿਕ ਨੇ 6-2, 6-4 ਨਾਲ ਹਰਾਇਆ।

Posted By: Gurinder Singh