ਸਾਓ ਪਾਉਲੋ (ਏਪੀ) : ਬ੍ਰਾਜ਼ੀਲ ਦੇ ਸਾਓ ਪਾਉਲੋ ਦੇ ਪਾਕਾਏਂਬੂ ਸਟੇਡੀਅਮ ਨੂੰ ਕੋਰੋਨਾ ਵਾਇਰਸ ਵਿਚਾਲੇ ਓਪਨ ਏਅਰ ਹਸਪਤਾਲ ਬਣਾ ਦਿੱਤਾ ਗਿਆ ਹੈ। ਇਸ 45000 ਦੀ ਯੋਗਤਾ ਵਾਲੇ ਸਟੇਡੀਅਮ ਵਿਚ 200 ਤੋਂ ਜ਼ਿਆਦਾ ਬਿਸਤਰੇ ਲੱਗ ਸਕਦੇ ਹਨ। ਇਹ 10 ਦਿਨ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਸਟੇਡੀਅਮ ਦੇ ਆਲੇ ਦੁਆਲੇ ਕਈ ਵੱਡੇ ਹਸਪਤਾਲ ਹਨ। ਬ੍ਰਾਜ਼ੀਲ ਵਿਚ ਸੋਮਵਾਰ ਦੀ ਦੁਪਹਿਰ ਤਕ ਕੋਵਿਡ-19 ਦੇ 1600 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 25 ਲੋਕ ਮਾਰੇ ਜਾ ਚੁੱਕੇ ਹਨ। ਵਿਸ਼ਵ ਕੱਪ 2014 ਦੌਰਾਨ ਇਸਤੇਮਾਲ ਕੀਤੇ ਗਏ ਲਗਭਗ ਸਾਰੇ ਸਟੇਡੀਅਮਾਂ ਨੂੰ ਓਪਨ ਏਅਰ ਹਸਪਤਾਲ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।