ਨਵੀਂ ਦਿੱਲੀ, ਜੇਐੱਨਐੱਨ : ਸਾਲ 2000 'ਚ ਸਾਊਥ ਅਫਰੀਕੀ ਕ੍ਰਿਕਟਰ ਹੈਂਸੀ ਕ੍ਰੋਨਿਏ ਨੇ ਮੈਚ ਫਿਕਸਿੰਗ ਕੀਤੀ ਸੀ ਪਰ ਇਸ ਦੇ ਪਿੱਛੇ ਦਾ ਚਿਹਰਾ ਸੰਜੀਵ ਚਾਵਲਾ ਦਾ ਸੀ। ਇਸ ਕੇਸ ਦੇ ਮੁੱਖ ਦੋਸ਼ੀ ਸੰਜੀਵ ਚਾਵਲਾ ਨੇ ਦਿੱਲੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦਾਅਵਾ ਕੀਤਾ ਹੈ ਕਿ ਕੋਈ ਵੀ ਕ੍ਰਿਕਟਰ ਮੈਚ ਨਿਰਖੱਪ ਰੂਪ ਨਾਲ ਨਹੀਂ ਖੇਡਿਆ ਜਾਂਦਾ ਹੈ 'ਸਾਡੇ ਕ੍ਰਿਕਟ ਮੈਚ ਜੋ ਲੋਕ ਦੇਖਦੇ ਹਨ, ਉਹ ਫਿਕਸ ਹੁੰਦਾ ਹੈ।' ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਇਸ 'ਚ ਅੰਡਰਵਰਲਡ ਮਾਫੀਆ ਦੀ ਹਿੱਸੇਦਾਰੀ ਹੁੰਦੀ ਹੈ। ਜੋ ਕ੍ਰਿਕਟ ਖੇਡ ਨੂੰ ਪ੍ਰਭਾਵਿਤ ਕਰਦੇ ਹਨ। ਸੰਜੀਵ ਚਾਵਲਾ ਮੁਤਾਬਕ ਕ੍ਰਿਕਟ ਕੁਝ ਇਸ ਤਰ੍ਹਾਂ ਹੈ ਕਿ ਫਿਲਮਾਂ ਨੂੰ ਪਹਿਲਾਂ ਹੀ ਨਿਰਦੇਸ਼ਤ ਕੀਤਾ ਗਿਆ ਹੈ। ਬਿਆਨ 'ਚ ਅਦਾਲਤ ਨੂੰ ਸੌਂਪੀ ਗਈ ਇਕ ਸਪਲੀਮੈਂਟਰੀ ਚਾਰਜਸ਼ੀਟ ਜਿਸ 'ਤੇ ਦੋਸ਼ੀ ਦਸਤਖ਼ਤ ਨਹੀਂ ਹੁੰਦੇ ਹਨ। ਉਸ ਮੁਤਾਬਕ ਚਾਵਲਾ ਨੇ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਕਿ ਮਾਫੀਆ ਨੇ ਇਸ ਮਾਮਲੇ 'ਚ ਜਾਂਚ ਅਧਿਕਾਰੀ ਡੀਸੀਪੀ (ਕ੍ਰਾਈਮ ਬ੍ਰਾਂਚ) ਡਾ. ਜੀ ਰਾਮ ਗੋਪਾਲ ਨਾਈਕ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਨਾਲ ਉਨ੍ਹਾਂ ਦਾ ਜੀਵਨ ਖਤਰੇ 'ਚ ਸੀ। ਨਵੀਂ ਦਿੱਲੀ ਜਨਮੇ ਤੇ ਲੰਦਨ 'ਚ ਰਹਿਣ ਵਾਲੇ ਇਸ ਬੁਕੀ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਹ ਕਈ ਸਾਲਾਂ ਤੋਂ ਮੈਚ ਫਿਕਸਿੰਗ 'ਚ ਸ਼ਾਮਲ ਰਿਹਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਸੰਜੀਵ ਚਾਵਲਾ ਨੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਉਹ ਮੈਚ ਫਿਕਸਿੰਗ ਬਾਰੇ ਜ਼ਿਆਦਾ ਨਹੀਂ ਦੱਸਣਗੇ ਕਿਉਂਕਿ ਇਸ 'ਚ ਇਕ ਬਹੁਤ ਵੱਡਾ ਸਿੰਡੀਕੇਟ/ ਅੰਡਰਵਰਲਡ ਮਾਫੀਆ ਇਸ ਮਾਮਲੇ 'ਚ ਸ਼ਾਮਲ ਹਨ ਤੇ ਉਹ ਖਤਰਨਾਕ ਲੋਕ ਹਨ ਜੇਕਰ ਉਨ੍ਹਾਂ ਕੁਝ ਵੀ ਕਿਹਾ ਤਾਂ ਉਹ ਉਸ ਨੂੰ ਮਾਰ ਦੇਣਗੇ।' ਹਾਲਾਂਕਿ ਦਿੱਲੀ ਪੁਲਿਸ ਨੇ ਇਸ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ ਕਿਉਂਕਿ ਜਾਂਚ ਅਜੇ ਵੀ ਜਾਰੀ ਹੈ।

ਇਸ ਦੌਰਾਨ ਦਿੱਲੀ ਪੁਲਿਸ ਨੇ ਕ੍ਰਾਇਮ ਬ੍ਰਾਂਚ ਨੇ ਆਪਣੇ ਸਪਲੀਮੈਂਟਰੀ ਚਾਰਜਸ਼ੀਟ 'ਚ ਇਹ ਵੀ ਕਿਹਾ ਹੈ ਕਿ ਸੰਜੀਵ ਚਾਵਲਾ ਨੇ ਜਾਂਚ 'ਚ ਸਹਿਯੋਗ ਨਹੀਂ ਕੀਤਾ। ਟਰਾਇਲ ਕੋਰਟ ਨੇ ਜ਼ਮਾਨਤ ਆਦੇਸ਼ 'ਤੇ ਹਾਈਕੋਰਟ ਦੀ ਰੋਕ 'ਤੇ ਚਾਵਲਾ ਇਸ ਮਹੀਨੇ ਦੀ ਸ਼ੁਰੂਆਤ 'ਚ ਤਿਹਾੜ ਜੇਲ੍ਹ ਤੋਂ ਬਾਹਰ ਚਲੇ ਗਏ ਸੀ। ਇਸ ਰਾਹਤ ਮਗਰੋਂ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ।

Posted By: Sunil Thapa