ਓਸਟ੍ਰਾਵਾ : ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸੈਸ਼ਨ ਦਾ ਪਹਿਲਾ ਤੇ ਆਪਣੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ ਜਿੱਤਿਆ। ਐਤਵਾਰ ਨੂੰ ਉਨ੍ਹਾਂ ਨੇ ਆਪਣੀ ਚੀਨ ਦੀ ਜੋੜੀਦਾਰ ਸ਼ੁਆਈ ਝਾਂਗ ਨਾਲ ਮਿਲ ਕੇ ਡਬਲਯੂਟੀਏ 500 ਓਸਟ੍ਰਾਵਾ ਓਪਨ ਦੇ ਮਹਿਲਾ ਡਬਲਜ਼ ਫਾਈਨਲ ਵਿਚ ਅਮਰੀਕਾ ਦੀ ਕੇਟਲਿਨ ਕ੍ਰਿਸਟੀਅਨ ਤੇ ਨਿਊਜ਼ੀਲੈਂਡ ਦੀ ਏਰਿਨ ਰੋਟਲਿਫ ਦੀ ਜੋੜੀ ਨੂੰ ਇਕਤਰਫ਼ਾ ਅੰਦਾਜ਼ ਵਿਚ 6-3, 6-2 ਨਾਲ ਮਾਤ ਦਿੱਤੀ। ਸਾਨੀਆ ਦਾ ਇਹ 2018 ਵਿਚ ਮਾਂ ਬਣਨ ਤੋਂ ਬਾਅਦ ਪਹਿਲਾ ਖ਼ਿਤਾਬ ਹੈ।

Posted By: Jatinder Singh