ਨਵੀਂ ਦਿੱਲੀ (ਪੀਟੀਆਈ) : ਜਾਪਾਨ ਦੀ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪੀਅਨ ਤੇ ਪੈਰਾਲੰਪੀਅਨ ਦੇ ਆਨਲਾਈਨ ਤਜਰਬੇ 'ਤੇ ਆਧਾਰਿਤ ਪ੍ਰੋਗਰਾਮ ਵਰਚੁਅਲ ਸਮਰ ਫੈਸਟੀਵਲ ਦਾ ਹਿੱਸਾ ਹੋਣਗੀਆਂ। ਟੋਕੀਓ ਵਿਚ ਹੋਣ ਵਾਲੇ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੇ 2021 ਤਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ), ਅੰਤਰਰਾਸ਼ਤਰੀ ਪੈਰਾਲੰਪਿਕ ਕਮੇਟੀ (ਆਈਪੀਸੀ) ਤੇ ਏਅਰਬੀਐੱਨਬੀ ਇਹ ਖ਼ਾਸ ਪ੍ਰੋਗਰਾਮ ਲੈ ਕੇ ਆ ਰਹੇ ਹਨ ਜਿਸ ਵਿਚ ਖਿਡਾਰੀ ਪਹਿਲੀ ਵਾਰ ਆਪਣੇ ਤਜਰਬਿਆਂ ਨੂੰ ਸਾਂਝਾ ਕਰਨਗੇ। ਇਹ ਪ੍ਰੋਗਰਾਮ ਪੰਜ ਦਿਨ ਤਕ ਚੱਲੇਗਾ ਜਿਸ ਵਿਚ ਕਈ ਤਰ੍ਹਾਂ ਦੇ ਆਪਸੀ ਸੰਵਾਦ ਵਾਲੇ ਆਨਲਾਈਨ ਤਜਰਬੇ ਸਾਂਝੇ ਕੀਤੇ ਜਾਣਗੇ।