ਨਵੀਂ ਦਿੱਲੀ : ਵਿਸ਼ਵ ਕੱਪ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਆਪਣੀ ਜਿੱਕ ਦਾ ਖਾਤਾ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਵੈਸਟ ਇੰਡੀਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਇਸ ਜਿੱਤ ਦੀ ਕਾਫੀ ਚਰਚਾ ਹੋ ਰਹੀ ਹੈ। ਭਾਰਤ ਦੇ ਕਈ ਖਿਡਾਰੀਆਂ ਨੇ ਇਸ ਜਿੱਤ 'ਤੇ ਪਾਕਿਸਤਾਨ ਦੀ ਤਰੀਫ ਕੀਤੀ ਹੈ ਤੇ ਕਈ ਫੈਨਜ਼ ਵੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਅਜਿਹੇ 'ਚ ਵੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਪਾਕਿਸਤਾਨ ਟੀਮ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ ਪਰ ਉਨ੍ਹਾਂ ਦੇ ਵਧਾਈ ਦੇਣ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਸਾਨੀਆ ਮਿਰਜ਼ਾ ਅਕਸਰ ਪਾਕਿਸਤਾਨ ਨਾਲ ਜੁੜੇ ਮਾਮਲਿਆਂ 'ਚ ਚਰਚਾ 'ਚ ਆ ਜਾਂਦੀ ਹੈ ਤੇ ਲੋਕ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਵਾਰ ਸਾਨੀਆ ਮਿਰਜ਼ਾ ਆਪਣੇ ਟਵੀਟ ਨਾਲ ਸੁਰਖੀਆਂ 'ਚ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਜਿੱਤ 'ਤੇ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਟੀਮ ਨੂੰ ਵਾਪਸੀ ਲਈ ਵਧਾਈ ਦਿੱਤੀ । ਸਾਨੀਆ ਮਿਰਜ਼ਾ ਨੇ ਟਵੀਟ 'ਚ ਲਿਖਿਆ ਹੈ ਕਿ, 'ਪਾਕਿਸਤਾਨ ਕ੍ਰਿਕਟ ਟੀਮ ਨੂੰ ਵਪਾਸੀ ਲਈ ਵਧਾਈ ਵਧਾਈ ਹੋਵੇ। ਮੈਚ ਹਮੇਸ਼ਾ ਦੀ ਤਰ੍ਹਾਂ ਸਹੀ ਰਿਹਾ, ਕ੍ਰਿਕਟ ਵਿਸ਼ਵ ਕੱਪ ਦਿਲਚਸਪ ਹੁੰਦਾ ਜਾ ਰਿਹਾ ਹੈ।' ਉਨ੍ਹਾਂ ਦੇ ਇਸ ਟਵੀਟ ਨੂੰ 27 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕੀਤੇ ਹਨ।

Congratulations to Team Pakistan on bouncing back the way they did and being as unpredictable like it always is !!! @cricketworldcup got more interesting than it already was 😏😀

ਇਸ ਟਵੀਟ ਤੋਂ ਬਾਅਦ ਲੋਕ ਸਾਨੀਆ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ ਉਹ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇਗਾ, ਤਾਂ ਉਹ ਕਿਸ ਟੀਮ ਨੂੰ ਸਪੋਰਟ ਕਰੇਗੀ। ਉਥੇ ਹੀ ਕੁਝ ਲੋਕ ਪਾਕਿਸਤਾਨ ਨੂੰ ਵਧਾਈ ਦੇਣ 'ਤੇ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ ਤਾਂ ਕਈ ਯੂਜ਼ਰਸ ਇਸਦੀ ਸਰਾਹਣਾ ਵੀ ਕਰ ਰਹੇ ਹਨ। ਸਾਨੀਆ ਦੇ ਇਸ ਟਵੀਟ 'ਤੇ ਪਾਕਿਸਤਾਨ ਫੈਂਜ਼ ਵੀ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਉਨ੍ਹਾਂ ਨੂੰ ਮੈਚ ਦੇਖਣ ਲਈ ਸੱਦਾ ਦਿੱਤਾ ਹੈ।


Posted By: Jaskamal