ਟੋਕੀਓ (ਪੀਟੀਆਈ) : ਤੈਰਾਕ ਸਾਜਨ ਪ੍ਰਕਾਸ਼ ਵੀਰਵਾਰ ਨੂੰ ਇੱਥੇ ਮਰਦਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਵਿਚ ਆਪਣੀ ਹੀਟ ਵਿਚ ਦੂਜੇ ਸਥਾਨ 'ਤੇ ਰਹੇ ਪਰ ਇਹ ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਕਾਫੀ ਨਹੀਂ ਸੀ ਜਿਸ ਨਾਲ ਟੋਕੀਓ ਓਲੰਪਕਿ ਦੀ ਤੈਰਾਕੀ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਪ੍ਰਕਾਸ਼ ਨੇ 53.45 ਸਕਿੰਟ ਦਾ ਸਮਾਂ ਕੱਿਢਆ ਜਦਕਿ ਸੈਮੀਫਾਈਨਲ ਲਈ ਕਟ 51.74 ਸਕਿੰਟ 'ਤੇ ਗਿਆ। ਕੇਰਲ ਦਾ ਇਹ 27 ਸਾਲਾ ਤੈਰਾਕ 55 ਖਿਡਾਰੀਆਂ ਵਿਚਾਲੇ 46ਵੇਂ ਸਥਾਨ 'ਤੇ ਰਿਹਾ।

ਲਾਹਿੜੀ ਦੀ ਮਜ਼ਬੂਤ ਸ਼ੁਰੂਆਤ

ਟੋਕੀਓ (ਪੀਟੀਆਈ) : ਦੂਜਾ ਓਲੰਪਿਕ ਖੇਡ ਰਹੇ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਖ਼ਰਾਬ ਮੌਸਮ ਨਾਲ ਪ੍ਰਭਾਵਿਤ ਟੋਕੀਓ ਖੇਡਾਂ ਦੇ ਗੋਲਫ ਮੁਕਾਬਲੇ ਦੇ ਪਹਿਲੇ ਗੇੜ ਵਿਚ ਚਾਰ ਅੰਡਰ 67 ਦਾ ਕਾਰਡ ਖੇਡ ਕੇ ਮਜ਼ਬੂਤ ਸ਼ੁਰੂਆਤ ਕੀਤੀ। ਲਾਹਿੜੀ ਨੇ ਛੇ ਬਡਰੀ ਲਗਾਈਆਂ ਪਰ ਦੋ ਬੋਗੀ ਵੀ ਕਰ ਬੈਠੇ। ਇਸ ਨਾਲ ਉਹ ਪਾਲ ਕੈਸੇ (ਬਿ੍ਟੇਨ), ਐਲੇਕਸ ਨੋਰੇਨ (ਸਵੀਡਨ) ਤੇ ਸੇਬੇਸਟੀਅਨ ਮੁਨੋਜ (ਮੈਕਸੀਕੋ) ਨਾਲ ਸਾਂਝੇ ਤੌਰ 'ਤੇ ਅੱਠਵੇਂ ਸਥਾਨ 'ਤੇ ਚੱਲ ਰਹੇ ਹਨ। ਇਕ ਹੋਰ ਭਾਰਤੀ ਗੋਲਫਰ ਉਦਯਨ ਮਾਨੇ ਪੰਜ ਓਵਰ 76 ਦੇ ਕਾਰਡ ਨਾਲ ਲੀਡਰਬੋਰਡ 'ਚ ਹੇਠਲੇ ਸਥਾਨ 'ਤੇ ਰਹੇ।

ਮਨੂ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਵਿਚ ਪੰਜਵੇਂ, ਰਾਹੀ 25ਵੇਂ ਸਥਾਨ 'ਤੇ

ਟੋਕੀਓ (ਪੀਟੀਆਈ) : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਰਾਹੀ ਸਰਨੋਬਤ ਓਲੰਪਿਕ ਦੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਮਹਿਲਾ 25 ਮੀਟਰ ਪਿਸਟਲ ਕੁਆਲੀਫਿਕੇਸ਼ਨ (ਪ੍ਰੀਸੀਜ਼ਨ) ਵਿਚ ਕ੍ਰਮਵਾਰ ਪੰਜਵੇਂ ਤੇ 25ਵੇਂ ਸਥਾਨ 'ਤੇ ਰਹੀਆਂ। ਮਨੂ ਨੇ 44 ਮੁਕਾਬਲੇਬਾਜ਼ਾਂ ਵਿਚ ਕੁਆਲੀਫਿਕੇਸ਼ਨ ਦੇ ਪ੍ਰਿਸੀਜ਼ਨ ਗੇੜ ਵਿਚ 30 ਨਿਸ਼ਾਨਿਆਂ ਤੋਂ ਬਾਅਦ 292 ਅੰਕ ਹਾਸਲ ਕੀਤੇ ਜਦਕਿ ਉਨ੍ਹਾਂ ਦੀ ਹਮਵਤਨ ਰਾਹੀ 287 ਅੰਕ ਹੀ ਹਾਸਲ ਕਰ ਸਕੀ। ਕੁਆਲੀਫਿਕੇਸ਼ਨ ਦਾ ਦੂਜਾ ਗੇੜ ਰੈਪਿਡ ਸ਼ੁੱਕਰਵਾਰ ਨੂੰ ਹੋਵੇਗਾ। ਕੁਆਲੀਫਿਕੇਸ਼ਨ ਵਿਚ ਸਿਖਰਲੇ ਅੱਠ ਵਿਚ ਥਾਂ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ ਫਾਈਨਲ ਵਿਚ ਪ੍ਰਵੇਸ਼ ਕਰਨਗੇ।

Posted By: Jatinder Singh