ਬੈਂਕਾਕ, ਏਐੱਨਆਈ : ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਮਹਿਲਾ ਪਲੇਅਰ ਸਾਇਨ ਨੇਹਵਾਲ (Saina Nehwal) ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਥਾਈਲੈਂਡ ਓਪਨ 2021 (Thailand Open 2021) ਲਈ ਪਹੁੰਚੀ ਸਾਇਨਾ ਨੇਹਵਾਲ ਟੂਰਨਾਮੈਂਟ ਤੋਂ ਪਹਿਲਾਂ ਕੋਰੋਨਾ ਇਨਫੈਕਟਿਡ ਹੋ ਗਈ ਹੈ। ਸਾਇਨਾ ਨੂੰ ਟੂਰਨਾਮੈਂਟ ਤੋਂ ਪਹਿਲਾਂ ਹੋਏ ਤੀਸਰੇ ਦੌਰ ਦੇ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਹਟਾਉਣ ਲਈ ਵੀ ਕਿਹਾ ਗਿਆ ਹੈ।

ਥਾਈਲੈਂਡ ਓਪਨ 2021 ਤੋਂ ਆਉਣ ਵਾਲੀ ਜਾਣਕਾਰੀ ਅਨੁਸਾਰ, ਸਾਇਨਾ ਨੇਹਵਾਲ ਨੂੰ ਕੱਲ੍ਹ ਤੀਸਰੇ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਲਈ ਕਿਹਾ ਗਿਆ। ਇਕ ਹੋਰ ਭਾਰਤੀ ਖਿਡਾਰੀ ਨੂੰ ਵੀ ਕੋਰੋਨਾ ਵਾਇਰਸ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ। ਅਜਿਹੇ ਵਿਚ ਅਸੀਂ ਭਾਰਤੀ ਟੀਮ 'ਚੋਂ ਜ਼ਿਆਦਾ ਨਿਕਾਸੀ ਦੇਖ ਸਕਦੇ ਹਾਂ। ਇਸ ਬਾਰੇ ਸਾਇਨਾ ਕਹਿੰਦੀ ਹੈ ਕਿ ਉਸ ਨੂੰ ਹੁਣ ਹਸਪਤਾਲ ਕੁਆਰੰਟਾਈਨ 'ਛ ਜਾਣ ਲਈ ਕਿਹਾ ਗਿਆ ਹੈ।

ਸਾਇਨਾ ਤੋਂ ਇਲਾਵਾ ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੂੰ ਵੀ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਥਾਈਲੈਂਡ ਓਪਨ 'ਚ ਮੁਕਾਬਲੇਬਾਜ਼ੀ ਕਰ ਰਹੇ ਦੋਵਾਂ ਖਿਡਾਰੀਆਂ ਨੂੰ ਅਗਲੇ ਟੈਸਟ ਲਈ ਹਸਪਤਾਲ ਲਿਜਾਇਆ ਗਿਆ ਹੈ। ਮਲੇਸ਼ੀਆ ਦੇ ਕੈਸਨਾ ਸੇਲਾਵਦੂਰੇ ਨੂੰ ਇਕ ਵਾਕਓਵਰ ਦਿੱਤਾ ਗਿਆ ਹੈ ਜਿਸ ਨੂੰ ਮੰਗਲਵਾਰਨ ੂੰ ਸਾਇਨਾ ਖ਼ਿਲਾਫ਼ ਥਾਈਲੈਂਡ ਓਪਨ ਦਾ ਆਪਣੇ ਪਹਿਲੇ ਦੌਰ ਦਾ ਮੈਚ ਖੇਡਣਾ ਸੀ। ਨਤੀਜੇ ਵਜੋਂ ਸੇਲਵਦੂਰੇ ਪਹਿਲੇ ਦੌਰ 'ਚ ਮੁਕਾਬਲੇਬਾਜ਼ੀ ਕੀਤੇ ਬਿਨਾਂ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਚਲੇ ਗਏ ਹਨ। ਇਸ ਦੌਰਾਨ ਸਾਇਨਾ ਦੇ ਪਤੀ ਪਰੂਪੱਲੀ ਕਸ਼ਯਪ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ, ਪਰ ਉਨ੍ਹਾਂ ਦੀ ਰਿਪੋਰਟ ਦੀ ਸਥਿਤੀ ਦੀ ਪੁਸ਼ਟੀ ਨਹੀਂ ਹੋਈ ਹੈ।

Posted By: Seema Anand