ਮਿਆਮੀ ਗਾਰਡਨਸ (ਏਪੀ) : ਮੌਜੂਦਾ ਵਿੰਬਲਡਨ ਚੈਂਪੀਅਨ ਐਲੇਨਾ ਰਿਬਾਕਿਨਾ ਨੇ ਮਿਆਮੀ ਓਪਨ ਟੈਨਿਸ ਦੇ ਕੁਆਰਟਰ ਫਾਈਨਲ 'ਚ 25ਵਾਂ ਰੈਂਕ ਹਾਸਲ ਮਾਰਟਿਨਾ ਟੈ੍ਵਿਸਨ 'ਤੇ 6-3, 6-0 ਦੀ ਆਸਾਨ ਜਿੱਤ ਦਰਜ ਕੀਤੀ। ਰਿਬਾਕਿਨਾ ਨੇ ਇਸ ਦੌਰਾਨ ਲਗਾਤਾਰ 10 ਏਸ ਲਗਾਏ ਤੇ ਉਹ ਲਗਾਤਾਰ 12ਵੇਂ ਮੁਕਾਬਲੇ 'ਚ ਅਜੇਤੂ ਰਹੀ।
ਕਜ਼ਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੀ 23 ਸਾਲਾ ਖਿਡਾਰਨ ਦੀ ਇਹ ਸਾਲ ਦੀ 20ਵੀਂ ਜਿੱਤ ਹੈ। ਇਸ ਦੌਰਾਨ ਉਸ ਨੂੰ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਤੀਜਾ ਦਰਜਾ ਪ੍ਰਰਾਪਤ ਜੈਸਿਕਾ ਪੇਗੁਲਾ ਨਾਲ ਹੋਵੇਗਾ। ਪੇਗੁਲਾ ਨੇ ਦੋ ਖਿਡਾਰਨਾਂ ਵਾਲੇ ਅਮਰੀਕੀ ਮੈਚ 'ਚ 27ਵੀਂ ਰੈਂਕਿੰਗ ਦੀ ਅਨਾਸਤਾਸੀਆ ਪੋਟਾਪੋਵਾ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ 'ਚ 4-6, 6-3, 7-6 ਨਾਲ ਹਰਾਇਆ।
ਮਰਦਾਂ ਦੇ ਚੌਥੇ ਦੌਰ ਦੇ ਮੈਚ 'ਚ ਦੂਜਾ ਦਰਜਾ ਪ੍ਰਰਾਪਤ ਸਟੈਫਾਨੋਸ ਸਿਤਸਿਪਾਸ ਨੂੰ ਕੈਰੇਨ ਖਾਚਾਨੋਵ ਨੇ 7-6, 6-4 ਨਾਲ ਹਰਾਇਆ, ਜਦਕਿ ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼, ਟੇਲਰ ਫਿ੍ਟਜ਼ ਅਤੇ ਜਨਿਕ ਸਿਨਰ ਵਰਗੇ ਦਰਜਾ ਪ੍ਰਰਾਪਤ ਖਿਡਾਰੀਆਂ ਨੇ ਸਿੱਧੇ ਸੈੱਟਾਂ 'ਚ ਆਪਣੇ ਮੈਚ ਹਾਰ ਗਏ। ਪਿਛਲੇ ਹਫਤੇ ਏਟੀਪੀ ਰੈਂਕਿੰਗ 'ਚ ਸਿਖਰ 'ਤੇ ਰਹੇ ਅਲਕਰਾਜ਼ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਖਿਡਾਰੀ ਟੌਮੀ ਪਾਲ ਨੂੰ 6-4, 6-4 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਉਸ ਦਾ ਸਾਹਮਣਾ ਫਿ੍ਟਜ਼ ਨਾਲ ਹੋਵੇਗਾ।
ਨੌਵਾਂ ਦਰਜਾ ਪ੍ਰਰਾਪਤ ਅਮਰੀਕੀ ਫਿ੍ਟਜ਼ ਨੇ ਹੋਲਗਰ ਰੂਨੇ 'ਤੇ 6-3, 6-4 ਨਾਲ ਜਿੱਤ ਦਰਜ ਕੀਤੀ। ਦਸਵਾਂ ਦਰਜਾ ਪ੍ਰਰਾਪਤ ਸਿਨਰ ਨੇ ਛੇਵਾਂ ਦਰਜਾ ਪ੍ਰਰਾਪਤ ਆਂਦਰੇ ਰੁਬਲੇਵ ਨੂੰ 6-2, 6-4 ਨਾਲ ਹਰਾਇਆ। ਸਿਨਰ ਦਾ ਸਾਹਮਣਾ ਹੁਣ ਗੈਰ ਦਰਜਾ ਪ੍ਰਰਾਪਤ ਐਮਿਲ ਰੁਸੂਵੁਓਰੀ ਨਾਲ ਹੋਵੇਗਾ। ਰੁਸੂਵੁਓਰੀ ਨੇ ਬਾਟਿਕ ਵੈਨ ਡੇ ਜੈਂਡਸਚੁਲਪ ਨੂੰ 4-6, 6-4, 7-5 ਨਾਲ ਹਰਾਇਆ।