ਨਵੀਂ ਦਿੱਲੀ (ਜੇਐੱਨਐੱਨ) : ਕੋਵਿਡ-19 ਮਹਾਮਾਰੀ ਦੌਰਾਨ ਮੁਸ਼ਕਲਾਂ ਨਾਲ ਘਿਰੇ ਕੋਚਾਂ ਤੇ ਸਪੋਰਟਸ ਸਪੋਰਟ ਸਟਾਫ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਆਈਡੀਬੀਆਈ ਫੈਡਰਲ ਲਾਈਫ ਇੰਸ਼ੋਰੈਂਸ ਤੇ ਐੱਨਈਬੀ ਸਪੋਰਟਸ ਦੀ ਇਕ ਖ਼ਾਸ ਰੇਸ ਕਰਵਾ ਰਹੇ ਹਨ। ਇਸ ਰੇਸ ਨੂੰ ਰਨ ਟੂ ਦ ਮੂਨ ਦਾ ਨਾਂ ਦਿੱਤਾ ਗਿਆ ਹੈ। ਜੋ 21 ਜੁਲਾਈ ਨੂੰ ਇਨਸਾਨ ਦੇ ਚੰਦ 'ਤੇ ਪੁੱਜਣ ਦੀ 51ਵੀਂ ਵਰ੍ਹੇਗੰਢ 'ਤੇ ਕਰਵਾਈ ਜਾਵੇਗੀ। ਇਹ ਰੇਸ ਪੂਰੀ ਦੁਨੀਆ ਵਿਚ ਲਗਭਗ ਇਕੱਠੀ ਹੋਵੇਗੀ। ਇਸ ਤਰ੍ਹਾਂ ਦੀ ਰੇਸ ਦੇ ਤਹਿਤ ਮੁਕਾਬਲੇਬਾਜ਼ 3.84 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਹ ਦੂਰੀ ਧਰਤੀ ਤੇ ਚੰਦ ਵਿਚਾਲੇ ਦੀ ਦੂਰੀ ਦੇ ਬਰਾਬਰ ਹੈ। ਪੁਲੇਲਾ ਗੋਪੀਚੰਦ ਨੇ ਕਿਹਾ ਮੈਂ ਰਨ ਟੂ ਦ ਮੂਨ ਦੇ ਸਾਰੇ ਮੁਕਾਬਲੇਬਾਜ਼ਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਰੇਸ ਲਈ ਰਜਿਸਟ੍ਰੇਸ਼ਨ ਭਾਰਤ ਦੇ 945 ਸ਼ਹਿਰਾਂ ਤੋਂ ਪ੍ਰਰਾਪਤ ਹੋਈ ਹੈ ਤੇ ਇਸ ਵਿਚ ਮੁੰਬਈ, ਬੈਂਗਲੁਰੂ ਤੇ ਦਿੱਲੀ ਦੇ ਸਭ ਤੋਂ ਜ਼ਿਆਦਾ ਦੌੜਾਕ ਹਨ।