ਸਿਡਨੀ (ਏਪੀ) : ਆਸਟ੍ਰੇਲੀਆ 'ਚ 22 ਮਾਰਚ ਤੋਂ ਬਾਅਦ ਪਹਿਲੀ ਵਾਰ ਇਲੀਟ ਖੇਡਾਂ ਦੀ ਵਾਪਸੀ ਹੋਈ ਜਿਸ 'ਚ ਬਿ੍ਸਬੇਨ ਬ੍ਰੋਕੋਸ ਨੇ ਨੈਸ਼ਨਲ ਰਗਬੀ ਲੀਗ (ਐੱਨਆਰਐੱਲ) 'ਚ ਪਰਾਮਾਟਾ ਦੀ ਮੇਜ਼ਬਾਨੀ ਕੀਤੀ। ਮਾਰਚ 'ਚ ਐੱਨਆਰਐੱਲ 'ਚ ਦੋ ਰਾਊਂਡ ਦੇ ਮੁਕਾਬਲੇ ਖੇਡੇ ਗਏ ਸਨ ਜਿਸ ਤੋਂ ਬਾਅਦ ਕੋਰੋਨਾ ਕਾਰਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਲਾਕਡਾਊਨ ਲਾਗੂ ਹੋ ਗਿਆ। ਬਿ੍ਸਬੇਨ 'ਚ 52,500 ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ 'ਚ ਸਰੀਰਕ ਦੂਰੀ ਦੇ ਨਿਯਮਾਂ ਕਾਰਨ ਕਿਸੇ ਵੀ ਦਰਸ਼ਕ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਆਸਟ੍ਰੇਲੀਆ 'ਚ ਮੈਚ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਖਿਡਾਰੀਆਂ ਤੇ ਸਾਰੇ ਸਟਾਫ ਤੇ ਅਧਿਕਾਰੀਆਂ ਨੂੰ ਸਟੇਡੀਅਮ 'ਚ ਆਉਣ ਤੋਂ ਪਹਿਲਾਂ ਸਖ਼ਤ ਜਾਂਚ ਪ੍ਰਕਿਰਿਆ 'ਚੋ ਹੋ ਕੇ ਲੰਘਣਾ ਪਿਆ ਤੇ ਮੈਦਾਨ 'ਤੇ ਸਿਹਤ ਸਬੰਧਤ ਪ੍ਰਰੋਟੋਕਾਲ ਦੀ ਵੀ ਸਖ਼ਤੀ ਨਾਲ ਪਾਲਣਾ ਕਰਨੀ ਪਈ।