style="text-align: justify;">ਗਵਾਲੀਅਰ : ਰੇਲਵੇ ਖੇਡ ਪ੍ਮੋਸ਼ਨ ਬੋਰਡ (ਆਰਐੱਸਪੀਬੀ) ਨੇ ਐਤਵਾਰ ਨੂੰ ਉਲਟਫੇਰ ਕਰਦੇ ਹੋਏ ਪਿਛਲੀ ਵਾਰ ਦੇ ਚੈਂਪੀਅਨ ਪੰਜਾਬ ਨੂੰ 3-2 ਨਾਲ ਹਰਾ ਕੇ ਨੌਵੀਂ ਸੀਨੀਅਰ ਰਾਸ਼ਟਰੀ ਮਰਦ ਹਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਆਰਐੱਸਪੀਬੀ ਵੱਲੋਂ ਹਰਸਾਹਿਬ ਸਿੰਘ ਨੇ 35ਵੇਂ ਤੇ 45ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਦਿਲਪ੍ਰੀਤ ਸਿੰਘ (57ਵੇਂ ਮਿੰਟ) ਨੇ ਵੀ ਜੇਤੂ ਟੀਮ ਲਈ ਗੋਲ ਕੀਤਾ। ਪੰਜਾਬ ਲਈ ਰੁਪਿੰਦਰ ਪਾਲ ਸਿੰਘ ਨੇ 23ਵੇਂ ਤੇ ਮਨਦੀਪ ਸਿੰਘ ਨੇ 60ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਇਲਾਵਾ ਪੈਟ੍ੋਲੀਅਨ ਖੇਡ ਪ੍ਮੋਸ਼ਨ ਬੋਰਡ (ਪੀਐੱਸਪੀਬੀ) ਨੇ ਪੰਜਾਬ ਅਤੇ ਸਿੰਧ ਬੈਂਕ ਨੂੰ 4-1 ਨਾਲ ਹਰਾ ਕੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ।