ਰੋਟਰਡਮ : ਸਟੇਫਾਨੋਸ ਸਿਤਸਿਪਾਸ ਨੇ ਹੁਬਰਟ ਹਰਕਾਸ ਦੀ ਸਖ਼ਤ ਚੁਣੌਤੀ ਨੂੰ ਪਾਰ ਕਰ ਕੇ ਇੱਥੇ ਰੋਟਰਡਮ ਓਪਨ ਏਬੀਐੱਨ ਏਮਰੋ ਵਿਸ਼ਵ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਿਤਸਿਪਾਸ ਨੇ ਇਹ ਮੈਚ 6-4, 4-6, 7-5 ਨਾਲ ਜਿੱਤਿਆ। ਇਸ ਤੋਂ ਇਲਾਵਾ ਜੇਰੇਮੀ ਚਾਰਡੀ ਨੇ ਡੇਵਿਡ ਗਾਫਿਨ ਨੂੰ 7-6, 7-6 ਨਾਲ ਜਦਕਿ ਅਮਰੀਕਾ ਦੇ ਟਾਮੀ ਪਾਲ ਨੇ ਕਜ਼ਾਕਿਸਤਾਨ ਦੇ ਅਲੇਕਸਾਂਦਰ ਬੁਬਲਿਕ ਨੂੰ 6-7, 6-3, 6-1 ਨਾਲ ਮਾਤ ਦਿੱਤੀ।

ਸਵਿਤੋਲੀਨਾ ਤੇ ਪਲਿਸਕੋਵਾ ਟੂਰਨਾਮੈਂਟ 'ਚੋਂ ਹੋਈਆਂ ਬਾਹਰ

ਦੋਹਾ : ਚੋਟੀ ਦੀਆਂ ਦੋ ਖਿਡਾਰਨਾ ਏਲੀਨਾ ਸਵਿਤੋਲੀਨਾ ਤੇ ਕੈਰੋਲੀਨਾ ਪਲਿਸਕੋਵਾ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਈਆਂ। ਵਿਕਟੋਰੀਆ ਅਜਾਰੇਂਕਾ ਨੇ ਦਰਦ ਦੇ ਬਾਵਜੂਦ ਡਬਲਜ਼ ਦੀ ਆਪਣੀ ਜੋੜੀਦਾਰ ਸਵਿਤੋਲੀਨਾ ਨੂੰ 6-2, 6-4 ਨਾਲ ਜਦਕਿ ਜੇਸਿਕਾ ਪੇਗੁਲਾ ਨੇ ਪਲਿਸਕੋਵਾ ਨੂੰ 6-3, 6-1 ਨਾਲ ਹਰਾਇਆ। ਹੋਰ ਮੈਚਾਂ ਵਿਚ ਮੁਗੁਰੂਜਾ ਨੇ ਮਾਰੀਆ ਸਕਾਰੀ ਨੂੰ 6-3, 6-1 ਨਾਲ ਤੇ ਕਵਿਤੋਵਾ ਨੇ ਏਨੇਟ ਕੋਂਟਾਵੀਟ ਨੂੰ 6-3, 3-6, 6-2 ਨਾਲ ਮਾਤ ਦਿੱਤੀ।

ਵਿਕਟੋਰੀਆ ਗੋਲੁਵਿਕ ਨੇ ਗਾਰਸੀਆ ਨੂੰ ਹਰਾਇਆ

ਲਿਓਨ : ਸਵਿਟਜ਼ਰਲੈਂਡ ਦੀ ਵਿਕਟੋਰੀਆ ਗੋਲੁਵਿਕ ਨੇ ਤੀਜਾ ਦਰਜਾ ਹਾਸਲ ਕੈਰੋਲੀਨ ਗਾਰਸੀਆ ਨੂੰ 6-1, 6-2 ਨਾਲ ਹਰਾ ਕੇ ਲਿਓਨ ਓਪਨ ਟੈਸਿਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਫਾਈਨਲ ਵਿਚ ਮੁਕਾਬਲਾ ਬੈਲਜੀਅਮ ਦੀ ਗ੍ਰੀਟ ਮਿਨੇਨ ਨਾਲ ਹੋਵੇਗਾ ਜਿਨ੍ਹਾਂ ਨੇ ਰੂਸੀ ਖਿਡਾਰਨ ਅਰਾਂਤਸਾ ਰਸ ਨੂੰ 4-6, 6-2, 6-3 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਚੌਥਾ ਦਰਜਾ ਹਾਸਲ ਕ੍ਰਿਸਟੀਨਾ ਮਲਾਡੇਨੋਵਿਕ ਨੇ ਮਾਰਗਰੀਟਾ ਗਾਸਪਰਿਆਨ ਨੂੰ 6-4, 6-2 ਨਾਲ ਮਾਤ ਦਿੱਤੀ।

Posted By: Susheel Khanna