ਸਾਬਕਾ ਸਟ੍ਰਾਈਕਰ ਡੇਲ ਪਿਏਰੋ ਨੇ ਕਿਹਾ ਕਿ ਵਿਸ਼ਵ ਦੇ ਸੁਪਰਸਟਾਰ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਨੂੰ ਇਟਲੀ ਦੇ ਕਲੱਬ ਜੁਵੇਂਟਸ 'ਚ ਯੂਏਫਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿਤਾਉਣ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਲੀਗ 'ਚ ਜਿੱਤਣ ਦਾ ਕਾਫੀ ਤਜਰਬਾ ਹੈ। ਇਸ ਕਲੱਬ ਨੇ 25 ਸਾਲ ਪਹਿਲਾਂ ਇਹ ਟਰਾਫੀ ਜਿੱਤੀ ਸੀ। ਜੁਵੇਂਟਸ ਦੇ ਹੀ ਸਾਬਕਾ ਸਟ੍ਰਾਈਕਰ ਪਿਏਰੋ ਨੇ ਕਲੱਬ ਲਈ 513 ਮੈਚਾਂ 'ਚ 208 ਗੋਲ ਕੀਤੇ ਹਨ। ਯੋਗੇਸ਼ ਸ਼ਰਮਾ ਨੇ ਡੇਲ ਪਿਏਰੋ ਨਾਲ ਈ-ਮੇਲ ਜ਼ਰੀਏ ਗੱਲਬਾਤ ਕੀਤੀ। ਚੈਂਪੀਅਨਜ਼ ਲੀਗ ਦੇ ਮੈਚ ਸੋਨੀ ਟੈੱਨ-3 'ਤੇ ਪ੍ਰਸਾਰਤ ਹੋ ਰਹੇ ਹਨ।

-ਤੁਹਾਡਾ ਰੋਨਾਲਡੋ ਤੇ ਮੈਸੀ 'ਚੋਂ ਪਸੰਦੀਦਾ ਖਿਡਾਰੀ ਕਿਹੜਾ ਹੈ ਤੇ ਕਿਉਂ?

-ਤੁਸੀਂ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹੋ ਮਾਂ ਜਾਂ ਪਿਤਾ ਨਾਲ ਤੇ ਕਿਸ ਨੂੰ ਜ਼ਿਆਦਾ ਅਹਿਮੀਅਤ ਦਿਓਗੇ, ਵੱਡੇ ਲੜਕੇ ਨੂੰ ਜਾਂ ਛੋਟੇ ਲੜਕੇ ਨੂੰ। ਇਸ ਲਈ ਕਿਸੇ ਦੀ ਤੁਲਨਾ ਕਰਨਾ ਸਹੀ ਨਹੀਂ ਹੈ। ਦੋ ਵਿਅਕਤੀਆਂ ਅੰਦਰ ਕੁਝ ਹੁਨਰ ਇਕੋ ਜਿਹੇ ਹੁੰਦੇ ਹਨ। ਦੋਵੇਂ ਆਪਣੀ ਟੀਮ ਨੂੰ ਤਿੰਨ ਸਕਿੰਟ 'ਚ ਜਿਤਾ ਸਕਦੇ ਹਨ ਤੇ ਦੋਵੇਂ ਟੀਮ ਦੀ ਅਗਵਾਈ ਕਰ ਸਕਦੇ ਹਨ। ਰੋਨਾਲਡੋ ਸਖ਼ਤ ਮਿਹਨਤ ਕਰ ਰਹੇ ਹਨ ਤੇ ਦੋਵਾਂ ਕੋਲ ਹੀ ਗੇਂਦ ਨੂੰ ਗੋਲ ਪੋਸਟ 'ਚ ਪਹੁੰਚਾਉਣ ਦੀ ਕਲਾ ਹੈ। ਲਿਓਨ ਹੈਰਾਨੀਜਨਕ ਹਨ। ਉਨ੍ਹਾਂ ਦੀ ਖੇਡ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਦੀ ਜ਼ਰੂਰਤ ਨਹੀਂ ਹੈ।

-ਕੀ ਤੁਸੀਂ ਸਹਿਮਤ ਹੋ ਕਿ ਰੋਨਾਲਡੋ ਦੇ ਜੁਵੇਂਟਸ 'ਚ ਆਉਣ ਨਾਲ ਕਲੱਬ ਤੇ ਸੀਰੀ-ਏ ਲੀਗ ਨੂੰ ਫ਼ਾਇਦਾ ਹੋਇਆ ਹੈ?

-ਰੋਨਾਲਡੋ ਦੇ ਆਉਣ ਨਾਲ ਸੀਰੀ-ਏ ਪਹਿਲਾਂ ਤੋਂ ਹੀ ਲੋਕਪਿ੍ਰਯ ਲੀਗ ਹੈ। ਜੁਵੇਂਟਸ ਦੇ ਜ਼ਿਆਦਾ ਸਮਰਥਕ ਹਨ ਪਰ ਰੋਨਾਲਡੋ ਦੇ ਆਉਣ ਨਾਲ ਲੋਕਪਿ੍ਰਯਤਾ ਹੋਰ ਵੱਧ ਗਈ ਹੈ। ਲੋਕਾਂ ਦੀ ਨਜ਼ਰ ਹੁਣ ਬਦਲ ਗਈ ਹੈ। ਕਲੱਬ ਨੂੰ ਰੋਨਾਲਡੋ ਤੋਂ ਬਹੁਤ ਉਮੀਦ ਹੈ। ਰੋਨਾਲਡੋ ਨੂੰ ਚੈਂਪੀਅਨਜ਼ ਲੀਗ ਜਿਤਾਉਣ ਲਈ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਕਈ ਵਾਰ ਚੈਂਪੀਅਨਜ਼ ਲੀਗ ਜਿੱਤਣ ਦਾ ਤਜਰਬਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਕਲੱਬ ਤੇ ਰੋਨਾਲਡੋ ਤੋਂ ਜ਼ਿਆਦਾ ਉਮੀਦਾਂ ਹਨ। ਇਸ ਵਾਰ ਉਹ ਟਰਾਫੀ ਜਿੱਤਣ ਲੀ ਬੇਤਾਬ ਹਨ।

-ਕੀ ਤੁਸੀਂ ਮੰਨਦੇ ਹੋ ਕਿ ਮੈਸੀ ਨੂੰ ਹੁਣ ਬਾਰਸੀਲੋਨਾ ਕੱਲਬ ਛੱਡ ਦੇਣਾ ਚਾਹੀਦਾ ਹੈ ਤੇ ਇਕ ਨਵੇਂ ਕਲੱਬ ਨਾਲ ਖੇਡਣਾ ਚਾਹੀਦਾ ਹੈ?

-ਪਿਛਲੇ ਸੈਸ਼ਨ 'ਚ ਬਾਰੀਸਲੋਨਾ ਬਹੁਤ ਮੁਸ਼ਕਲ ਸਮੇਂ 'ਚੋਂ ਲੰਿਘਆ। ਹਾਲਾਂਕਿ ਉਨ੍ਹਾਂ ਦੇ ਨਵੇਂ ਮੈਨੇਜਰ ਰੋਨਾਲਡ ਕੋਮੈਨ ਨੇ ਮੈਸੀ ਬਾਰੇ ਇਕ ਚੰਗਾ ਬਿਆਨ ਦਿੱਤਾ ਸੀ। ਮੈਸੀ ਨੇ ਕੁਝ ਅਹਿਮ ਗੱਲਾਂ ਕਹੀਆਂ ਸਨ। ਕੋਮੈਨ ਸੁਭਾਵਿਕ ਤੌਰ 'ਤੇ ਚਾਹੁੰਦੇ ਸਨ ਕਿ ਮੈਸੀ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇ। ਮੈਸੀ ਤੇ ਬਾਰਸੀਲੋਨਾ ਨੂੰ ਇਕ ਦੂਜੇ ਦੇ ਨੇੜੇ ਹੋਣ ਦੀ ਜ਼ਰੂਰਤ ਹੈ ਪਰ ਕਲੱਬ 'ਚ ਰਹਿਣ ਜਾਂ ਛੱਡਣ ਦਾ ਫ਼ੈਸਲਾ ਮੈਸੀ ਦਾ ਹੀ ਹੋਵੇਗਾ।

-ਚੈਂਪੀਅਨਜ਼ ਲੀਗ ਦੇ ਇਸ ਸੈਸ਼ਨ 'ਚ ਤੁਹਾਡੀ ਨਜ਼ਰ 'ਚ ਕਿਹੜੀਆਂ ਟੀਮਾਂ ਫਾਈਨਲ 'ਚ ਪਹੁੰਚ ਸਕਦੀਆਂ ਹਨ?

-ਕੋਈ ਵੀ ਟੀਮ ਫਾਈਨਲ 'ਚ ਪੁੱਜਣ ਦੀ ਦਾਅਵੇਦਾਰ ਹੈ ਇਸ ਲਈ ਦੋ ਟੀਮਾਂ ਨੂੰ ਚੁਣਨਾ ਬਹੁਤ ਮੁਸ਼ਕਲ ਹੈ। ਪਿਛਲੇ ਸੈਸ਼ਨ 'ਚ ਕਈ ਟੀਮਾਂ ਦਾ ਪ੍ਰਦਰਸ਼ਨ ਉਪਰ-ਹੇਠਾਂ ਰਿਹਾ ਸੀ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਮਾਨਚੈਸਟਰ ਸਿਟੀ ਫਾਈਨਲ 'ਚ ਖੇਡ ਸਕਦਾ ਹੈ ਤੇ ਦੂਸਰੀ ਟੀਮ ਜੁਵੇਂਟਸ ਹੋ ਸਕਦੀ ਹੈ।

Posted By: Susheel Khanna