ਰੋਮ (ਏਪੀ) : ਪੁਰਤਗਾਲ ਤੇ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਇਤਿਹਾਸ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਦੀ ਟੀਮ ਜੁਵੈਂਟਸ ਨੇ ਨਾਪੋਲੀ ਨੂੰ 2-0 ਨਾਲ ਮਾਤ ਦੇ ਕੇ ਇਟਾਲੀਅਨ ਸੁਪਰ ਕੱਪ ਦਾ ਖ਼ਿਤਾਬ ਨੌਵੀਂ ਵਾਰ ਜਿੱਤਿਆ ਤੇ ਇਸ ਮੈਚ ਵਿਚ ਰੋਨਾਲਡੋ ਨੇ ਵੀ ਗੋਲ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ 760ਵਾਂ ਗੋਲ ਹੈ। ਹੁਣ ਰੋਨਾਲਡੋ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਰੋਲਾਨਡੋ ਨੇ ਜੋਸੇਫ ਬਿਕਾਨ ਦੇ 759 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਰੋਨਾਲਡੋ ਨੇ ਜੁਵੈਂਟਸ ਲਈ ਚੌਥਾ ਖ਼ਿਤਾਬ ਜਿੱਤਿਆ।