ਰੋਮ (ਆਈਏਐੱਨਐੱਸ) : ਕੋਪਾ ਇਟਾਲੀਆ ਵਿਚ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਜੁਵੈਂਟਸ ਨੇ ਇਟਾਲੀਅਨ ਸੀਰੀ-ਏ ਦੇ ਮੈਚ ਵਿਚ ਬੋਲੋਗਨਾ ਨੂੰ 2-0 ਨਾਲ ਹਰਾ ਦਿੱਤਾ। ਜੁਵੈਂਟਸ ਲਈ ਉਸ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਤੇ ਪਾਊਲੋ ਡਾਇਬਾਲਾ ਨੇ ਗੋਲ ਕੀਤੇ। ਕੋਵਿਡ-19 ਤੋਂ ਬਾਅਦ ਦੁਬਾਰਾ ਸ਼ੁਰੂ ਹੋਈ ਸੀਰੀ-ਏ ਵਿਚ ਇਹ ਜੁਵੈਂਟਸ ਦਾ ਪਹਿਲਾ ਮੈਚ ਸੀ। ਜੁਵੈਂਟਸ ਦੀ ਟੀਮ ਇਸ ਮੈਚ ਵਿਚ ਕੋਪਾ ਇਟਾਲੀਆ ਵਿਚ ਨਾਪੋਲੀ ਤੋਂ ਮਿਲੀ ਹਾਰ ਤੋਂ ਬਾਅਦ ਖੇਡ ਰਿਹੀ ਸੀ। ਮਹਿਮਾਨ ਟੀਮ ਨੇ 23ਵੇਂ ਮਿੰਟ ਵਿਚ ਹੀ ਗੋਲ ਕਰ ਕੇ ਮੇਜ਼ਬਾਨਾਂ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ। ਇਸੇ ਮਿੰਟ ਵਿਚ ਬੋਲੋਗਨਾ ਦੀ ਟੀਮ ਦੇ ਖਿਡਾਰੀਆਂ ਨੇ ਮਾਥੀਜਿਸ ਡੇ ਲਿਗਟ ਨੂੰ ਬਾਕਸ ਦੇ ਅੰਦਰ ਡੇਗ ਦਿੱਤਾ ਤੇ ਰੈਫਰੀ ਨੇ ਜੁਵੈਂਟਸ ਨੂੰ ਪੈਨਲਟੀ ਦਿੱਤੀ ਜਿਸ ਨੂੰ ਰੋਨਾਲਡੋ ਨੇ ਗੋਲ ਵਿਚ ਬਦਲਦੇ ਹੋਏ ਆਪਣੀ ਟੀਮ ਨੂੰ ਇਕ ਗੋਲ ਨਾਲ ਅੱਗੇ ਕਰ ਦਿੱਤਾ। ਜੁਵੈਂਟਸ ਨੂੰ ਆਪਣੀ ਬੜ੍ਹਤ ਨੂੰ ਦੁੱਗਣਾ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ। ਡਾਇਬਾਲਾ ਨੇ ਬਾਕਸ ਦੇ ਕੋਨੇ ਤੋਂ ਸ਼ਾਨਦਾਰ ਸ਼ਾਟ ਲਾਂਦੇ ਹੋਏ ਆਪਣੀ ਟੀਮ ਦਾ ਸਕੋਰ 2-0 ਕਰ ਦਿੱਤਾ। ਇਨ੍ਹਾਂ ਦੋ ਗੋਲਾਂ ਦੇ ਫ਼ਰਕ ਨੂੰ ਮੇਜ਼ਬਾਨ ਟੀਮ ਸਮਾਪਤ ਨਹੀਂ ਕਰ ਸਕੀ। ਦੂਜੇ ਅੱਧ ਵਿਚ ਹਾਲਾਂਕਿ ਉਸ ਨੇ ਜੁਵੈਂਟਸ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਗੋਲ ਨਹੀਂ ਕਰਨ ਦਿੱਤਾ।