ਨਈ ਦੁਨੀਆ, ਰੋਮ : ਭਾਰਤ ਦੇ ਸਟਾਰ ਪਹਿਲਵਾਨਾਂ ਬਜਰੰਗੀ ਪੂਨੀਆ ਅਤੇ ਰਵੀ ਕੁਮਾਰ ਦਹੀਆ ਨੇ ਐਤਵਾਰ ਨੂੰ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਚੈਂਪੀਅਨਸ਼ਿਪ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਆਪਣੇ ਭਾਰ ਵਰਗਾਂ ਵਿਚ ਗੋਲਡ ਮੈਡਲ ਜਿੱਤੇ। ਇਨ੍ਹਾਂ ਦੋਵਾਂ ਨੇ ਓਲਪਿੰਕ ਖੇਡਾਂ ਵਾਲੇ ਸਾਲ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦਾ ਇਹ ਤੀਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਮਹਿਲਾ ਵਰਗ ਵਿਚ ਵਿਨੇਸ਼ ਫੋਗਾਟ ਨੇ ਗੋਲਡ ਮੈਡਲ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਸੀ।

25 ਸਾਲਾਂ ਬਜਰੰਗੀ ਪੂਨੀਆ ਨੇ ਫਰੀਸਟਾਈਲ 65 ਕਿਲੋਗ੍ਰਾਮ ਦੇ ਫਾਈਨਲ ਵਿਚ ਅਮਰੀਕਾ ਦੇ ਜਾਰਡਨ ਮਾਈਕਲ ਓਲੀਵਰ ਖ਼ਿਲਾਫ਼ ਜ਼ਬਰਦਸਤ ਵਾਪਸੀ ਕਰ ਕੇ ਜਿੱਤ ਦਰਜ ਕਰਾਈ। ਬਜਰੰਗ ਨੇ ਫਾÎਈਨਲ ਵਿਚ ਅਮਰੀਕੀ ਪਹਿਲਵਾਨ ਨੂੰ 4-3 ਨਾਲ ਹਰਾਇਆ।

ਰਵੀ ਕੁਮਾਰ ਨੇ ਆਪਣੇ ਵਰਗ 57 ਕਿਗ੍ਰਾ. ਦੀ ਬਜਾਏ 61 ਕਿਗ੍ਰ. ਵਿਚ ਉਤਰੇ ਸਨ। ਉਨ੍ਹਾਂ ਨੇ ਇਕ ਪਾਸੇ ਫਾਈਨਲ ਵਿਚ ਕਜ਼ਾਕਿਸਤਾਨ ਦੇ ਨੂਰਬੋਲਾਤ ਅਬਦੁਲਿਯੇਵ ਨੂੰ 12-2 ਨਾਲ ਹਰਾਇਆ। ਸੋਨੀਪਤ ਦੇ ਇਸ 23 ਸਾਲਾਂ ਪਹਿਲਵਾਨ ਨੇ ਇਸ ਤੋਂ ਪਹਿਲਾਂ ਮੋਲਦੋਵਾ ਦੇ ਏਲੇਕਸਾਂਦਰੂ ਚਿਟਰਾਓਵਾ ਅਤੇ ਕਜ਼ਾਕਿਸਤਾਨ ਦੇ ਨੂਰਇਸਲਾਮ ਸਾਇਾਯੇਵ ਨੂੰ ਹਰਾਇਆ ਸੀ।

Posted By: Tejinder Thind