ਲੰਡਨ (ਏਪੀ) : ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਲੇਵਰ ਕੱਪ ਵਿਚ ਸ਼ੁੱਕਰਵਾਰ ਨੂੰ ਡਬਲਜ਼ ਮੁਕਾਬਲਾ ਇੱਕਠੇ ਖੇਡਣਗੇ ਤੇ ਇਹ ਫੈਡਰਰ ਦੇ ਸੁਨਹਿਰੇ ਕਰੀਅਰ ਦਾ ਆਖ਼ਰੀ ਮੈਚ ਵੀ ਹੋਵੇਗਾ।

20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਤੇ ਲੰਬੇ ਸਮੇਂ ਤੋਂ ਕੋਰਟ 'ਤੇ ਉਨ੍ਹਾਂ ਦੇ ਵਿਰੋਧੀ ਰਹੇ 22 ਗਰੈਂਡ ਸਲੈਮ ਜੇਤੂ ਨਡਾਲ ਟੀਮ ਯੂਰਪ ਲਈ ਟੀਮ ਵਿਸ਼ਵ ਦੇ ਫਰਾਂਸੇਸ ਟਿਆਫੋ ਤੇ ਜੈਕ ਸਾਕ ਖ਼ਿਲਾਫ਼ ਖੇਡਣਗੇ। ਫੈਡਰਰ ਦੀ ਮੈਨੇਜਮੈਂਟ ਕੰਪਨੀ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਸਿੰਗਲਜ਼ ਮੈਚਾਂ ਵਿਚ ਕੈਸਪਰ ਰੂਡ ਦਾ ਸਾਹਮਣਾ ਸਾਕ ਨਾਲ, ਸਟੇਫਨੋਸ ਸਿਤਸਿਪਾਸ ਦਾ ਸਾਹਮਣਾ ਡਿਏਗੋ ਸ਼ਵਾਰਟਜਮੈਨ ਨਾਲ ਤੇ ਐਂਡੀ ਮਰੇ ਦੀ ਟੱਕਰ ਐਲੇਕਸ ਡੀ ਮਿਨੌਰ ਨਾਲ ਹੋਵੇਗੀ। ਨਡਾਲ ਨੇ ਕਿਹਾ ਕਿ ਇਸ ਇਤਿਹਾਸਕ ਪਲ਼ ਦਾ ਹਿੱਸਾ ਹੋਣ ਵਿਚ ਵੱਖਰਾ ਦਬਾਅ ਹੋਵੇਗਾ। ਇਹ ਮੇਰੇ ਲਈ ਕਾਫੀ ਸ਼ਾਨਦਾਰ ਹੇ ਤੇ ਕਦੀ ਨਾ ਭੁੱਲਣ ਵਾਲਾ ਪਲ਼ ਹੋਵੇਗਾ। ਮੈਂ ਇਸ ਲਈ ਕਾਫੀ ਉਤਸ਼ਾਹਤ ਹਾਂ। ਹੋ ਸਕਦਾ ਹੈ ਕਿ ਅਸੀਂ ਚੰਗੀਆਂ ਯਾਦਾਂ ਜੋੜ ਸਕੀਏ ਤੇ ਮੈਚ ਜਿੱਤ ਜਾਈਏ।

Posted By: Gurinder Singh