ਨਵੀਂ ਦਿੱਲੀ (ਜੇਐੱਨਐੱਨ) : ਭਲਵਾਨ ਤੋਂ ਮਿਕਸਡ ਮਾਰਸ਼ਲ ਆਰਟਸ (ਐੱਮਐੱਮਏ) ਫਾਈਟਰ ਬਣੀ ਰਿਤੂ ਫੋਗਾਟ ਨੇ ਕਿਹਾ ਹੈ ਕਿ ਭਵਿੱਖ ਵਿਚ ਉਹ ਕੁਸ਼ਤੀ ਵਿਚ ਵਾਪਸੀ ਕਰ ਸਕਦੀ ਹੈ ਪਰ ਫਿਲਹਾਲ ਉਨ੍ਹਾਂ ਦਾ ਧਿਆਨ ਭਾਰਤ ਦੀ ਪਹਿਲੀ ਐੱਮਐੱਮਏ ਵਿਸ਼ਵ ਚੈਂਪੀਅਨ ਬਣਨ 'ਤੇ ਹੈ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 2016 ਵਿਚ ਗੋਲਡ ਤੇ 2017 ਵਿਸ਼ਵ ਅੰਡਰ-23 ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਰਿਤੂ ਨੇ 'ਦ ਵਨ : ਏਜ ਆਫ ਡਰੈਗਨ' ਦੇ ਦੌਰਾਨ ਐੱਮਐੱਮਏ ਵਿਚ ਸ਼ੁਰੂਆਤ ਕਰਦੇ ਹੋਏ ਦੱਖਣੀ ਕੋਰੀਆ ਦੀ ਕਿਮ ਨੂੰ ਤਿੰਨ ਮਿੰਟ ਅੰਦਰ ਹਰਾਇਆ। ਰਿਤੂ ਆਪਣਾ ਅਗਲਾ ਐੱਮਐੱਮਏ ਮੁਕਾਬਲਾ 28 ਫਰਵਰੀ ਨੂੰ ਸਿੰਗਾਪੁਰ 'ਚ ਖੇਡੇਗੀ।