ਸੋਵੀਆ (ਏਪੀ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਕ ਸਾਲ ਦੀ ਉਡੀਕ ਤੋਂ ਬਾਅਦ ਸੋਸੀਏਦਾਦ ਨੇ ਕੋਪਾ ਡੇਲ ਰੇ ਫੁੱਟਬਾਲ ਚੈਂਪੀਅਨ ਬਣਨ ਦਾ ਜਸ਼ਨ ਮਨਾਇਆ। ਅਗਲਾ ਫਾਈਨਲ ਹਾਲਾਂਕਿ ਦੋ ਹਫਤਿਆਂ 'ਚ ਖੇਡਿਆ ਜਾਵੇਗਾ। ਰੀਅਲ ਸੋਸੀਏਦਾਦ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਇੱਥੇ ਅਥਲੈਟਿਕ ਬਿਲਬਾਓ ਨੂੰ 1-0 ਨਾਲ ਹਰਾ ਕੇ 2020 ਕੱਪ ਫਾਈਨਲ ਜਿੱਤਿਆ। ਮੈਚ ਦਾ ਇਕਲੌਤਾ ਗੋਲ ਮਾਈਕਲ ਓਆਰਜਬਲ ਨੇ ਕੀਤਾ। ਕੋਰੋਨਾ ਵਾਇਰਸ ਕਾਰਨ 2020 'ਚ ਫਾਈਨਲ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਬਿਲਬਾਓ ਨੂੰ ਦੋ ਹਫ਼ਤਿਆਂ 'ਚ ਇਕ ਵਾਰ ਫਿਰ ਖ਼ਿਤਾਬ ਜਿੱਤਣ ਦਾ ਮੌਕਾ ਮਿਲੇਗਾ ਜਦੋਂ ਟੀਮ 2021 ਕੋਪਾ ਡੇਲ ਰੇ ਟੂਰਨਾਮੈਂਟ ਦੇ ਫਾਈਨਲ 'ਚ ਬਾਰੀਸਲੋਨਾ ਨਾਲ ਭਿੜੇਗੀ।

ਲਿਵਰਪੂਰ ਨੇ ਆਰਸੇਨਲ ਨੂੰ ਹਰਾਇਆ

ਲੰਡਨ (ਏਪੀ) : ਲਿਵਰਪੂਲ ਨੇ ਇੰਗਲਿੰਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਸ਼ਨਿਚਰਵਾਰ ਦੇਰ ਰਾਤ ਨੂੰ ਆਰਸੇਨਲ ਨੂੰ 3-0 ਨਾਲ ਹਰਾ ਕੇ ਚੋਟੀ ਦੇ ਚਾਰ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਲਿਵਰਪੂਲ ਵੱਲੋਂ ਬਦਲਵੇਂ ਖਿਡਾਰੀ ਪੁਰਤਗਾਲ ਦੇ ਡਿਓਗੋ ਜੋਟਾ ਨੇ ਦੋ ਜਦੋਂਕਿ ਮੁਹੰਮਦ ਸਲਾਹ ਨੇ ਇਕ ਗੋਲ ਕੀਤਾ। ਲਿਵਰਪੂਲ ਦੀ ਸਾਰੇ ਮੁਕਾਬਲਿਆਂ 'ਚ ਇਹ ਲਗਾਤਾਰ ਤੀਜੀ ਜਿੱਤ ਹੈ ਜਿਸ 'ਚ ਉਸ ਖ਼ਿਲਾਫ਼ ਕੋਈ ਗੋਲ ਨਹੀਂ ਹੋਇਆ। ਸਾਬਕਾ ਚੈਂਪੀਅਨ ਇਸ ਜਿੱਤ ਨਾਲ 49 ਅੰਕਾਂ ਨਾਲ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।

ਮਾਨਚੈਸਟਰ ਨੇ ਲੀਸੈਸਟਰ ਨੂੰ ਹਰਾਇਆ

ਬੇਂਜਾਮਿਨ ਮੇਂਡੀ ਤੇ ਗੈਬਿ੍ਏਲ ਜੀਸਸ ਦੇ ਗੋਲ ਦੀ ਮਦਦ ਨਾਲ ਅੰਕ ਸੂਚੀ 'ਚ ਚੋਟੀ 'ਤੇ ਚੱਲ ਰਹੇ ਮਾਨਚੈਸਟਰ ਨੇ ਇੰਗਲਿਸ਼ ਪ੍ਰਰੀਮੀਅਰ ਲੀਗ 'ਚ ਲੀਸੇਸਟਰ ਨੂੰ 2-0 ਨਾਲ ਹਰਾ ਦਿੱਤਾ। ਮੈਂਡੀ ਨੇ 58ਵੇਂ ਜਦੋਂਕਿ ਗੈਬਿ੍ਏਲ ਨੇ 74ਵੇਂ ਮਿੰਟ 'ਚ ਗੋਲ ਕੀਤਾ। ਇਸ ਜਿੱਤ ਨਾਲ ਮਾਨਚੈਸਟਰ ਸਿਟੀ ਦੇ 31 ਮੈਚਾਂ 'ਚ 74 ਅੰਕ ਹੋ ਗਏ ਹਨ ਤੇ ਉਸ ਨੇ ਦੂਸਰੇ ਸਥਾਨ 'ਤੇ ਚੱਲ ਰਹੇ ਮਾਨਚੈਸਟਰ ਯੂਨਾਈਟਡ 'ਤੇ 17 ਅੰਕਾਂ ਦੀ ਲੀਡ ਬਣਾ ਲਈ ਹੈ।