ਆਨਲਾਈਨ ਡੈਸਕ: ਰੀਅਲ ਮੈਡ੍ਰਿਡ ਨੇ ਸ਼ਨੀਵਾਰ ਨੂੰ ਐਸਪਾਨਿਓਲ ਨੂੰ 4-0 ਨਾਲ ਹਰਾ ਕੇ ਰਿਕਾਰਡ 35ਵੀਂ ਵਾਰ ਲਾ ਲੀਗਾ ਖਿਤਾਬ ਜਿੱਤਿਆ। ਇਸ ਮੈਚ 'ਚ ਰੀਅਲ ਮੈਡ੍ਰਿਡ ਲਈ ਰੋਡਰਿਗੋ ਨੇ ਦੋ ਗੋਲ ਕੀਤੇ। ਇਸ ਇਤਿਹਾਸਕ ਜਿੱਤ ਦੇ ਨਾਲ, ਕਾਰਲੋ ਐਨਸੇਲੋਟੀ ਯੂਰਪ ਦੀਆਂ ਚੋਟੀ ਦੀਆਂ ਪੰਜ ਲੀਗਾਂ (ਇੰਗਲੈਂਡ, ਸਪੇਨ, ਜਰਮਨੀ, ਇਟਲੀ ਅਤੇ ਫਰਾਂਸ) ਵਿਚ ਇਕ ਖਿਤਾਬ ਜਿੱਤਣ ਵਾਲਾ ਵਿਸ਼ਵ ਦਾ ਪਹਿਲਾ ਮੈਨੇਜਰ ਬਣ ਗਿਆ ਹੈ। ਇਸ ਜਿੱਤ ਨਾਲ ਮੈਡ੍ਰਿਡ 81 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਅਤੇ ਉਸ ਦੇ ਅਜੇ ਚਾਰ ਮੈਚ ਬਾਕੀ ਹਨ। ਉਹ ਆਪਣੇ ਨੇੜਲੇ ਵਿਰੋਧੀ ਸੇਵਿਲਾ ਤੋਂ 17 ਅੰਕ ਅੱਗੇ ਹਨ।

Posted By: Shubham Kumar