ਬਾਰਸੀਲੋਨਾ (ਏਪੀ) : ਏਡਰ ਮਿਲਿਟਾਓ ਤੇ ਕਾਸੇਮੀਰੋ ਦੇ ਗੋਲਾਂ ਦੀ ਮਦਦ ਨਾਲ ਰੀਅਲ ਮੈਡਿ੍ਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਓਸਾਸੂਨਾ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਮਡਿ੍ਡ ਦੀ ਟੀਮ ਖ਼ਿਤਾਬ ਦੀ ਦੌੜ ਵਿਚ ਬਣੀ ਹੋਈ ਹੈ। ਹਾਲਾਂਕਿ ਰੀਅਲ ਮੈਡਿ੍ਡ ਨੂੰ ਸੂਚੀ ਵਿਚ 11ਵੇਂ ਸਥਾਨ ਦੀ ਟੀਮ ਓਸਾਸੁਨਾ ਨੂੰ ਹਰਾਉਣ ਵਿਚ ਜ਼ਿਆਦਾ ਮਿਹਨਤ ਕਰਨੀ ਪਈ। ਪਹਿਲੇ ਅੱਧ ਵਿਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ।

ਦੂਜੇ ਅੱਧ ਵਿਚ ਮੈਡਿ੍ਡ ਦੇ ਸਟ੍ਰਾਈਕਰ ਜ਼ਿਆਦਾ ਹਮਲਾਵਰ ਹੋ ਕੇ ਖੇਡੇ ਤੇ ਇਸ ਦਾ ਫ਼ਾਇਦਾ ਟੀਮ ਨੂੰ ਦੋ ਗੋਲਾਂ ਦੇ ਰੂਪ ਵਿਚ ਮਿਲਿਆ। ਮਿਲਿਟਾਓ ਨੇ 76ਵੇਂ ਮਿੰਟ ਵਿਚ ਗੋਲ ਕਰ ਕੇ ਮੈਡਿ੍ਡ ਨੂੰ ਮੈਚ ਵਿਚ 1-0 ਨਾਲ ਅੱਗੇ ਕੀਤਾ। ਇਸ ਤੋਂ ਚਾਰ ਮਿੰਟ ਬਾਅਦ ਹੀ ਕਾਸੇਮੀਰੋ ਨੇ ਗੋਲ ਕਰ ਕੇ ਟੀਮ ਦੀ ਬੜ੍ਹਤ 2-0 ਨਾਲ ਮਜ਼ਬੂਤ ਕਰ ਦਿੱਤੀ। ਫਿਰ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਤੇ ਮੈਡਿ੍ਡ ਨੇ ਮੈਚ ਆਪਣੇ ਨਾਂ ਕਰ ਲਿਆ।

ਸੂਚੀ 'ਚ ਏਟਲੇਟਿਕੋ ਦੀ ਟੀਮ ਪਹਿਲੇ ਸਥਾਨ 'ਤੇ

ਅੰਕ ਸੂਚੀ ਵਿਚ ਚੋਟੀ 'ਤੇ ਮੌਜੂਦ ਏਟਲੇਟਿਕੋ ਮੈਡਿ੍ਡ ਦੇ 76 ਅੰਕ ਹਨ ਜਦਕਿ ਰੀਅਲ ਮੈਡਿ੍ਡ ਦੋ ਅੰਕ ਪਿੱਛੇ ਦੂਜੇ ਸਥਾਨ 'ਤੇ ਹੈ। ਉਥੇ ਬਾਰਸੀਲੋਨਾ 31 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ