ਮੈਡਿ੍ਡ (ਰਾਇਟਰ) : ਰੀਅਲ ਮੈਡਿ੍ਡ ਨੇ ਕੋਪਾ ਡੇਲ ਰੇ ਦੇ ਮੁਕਾਬਲੇ 'ਚ ਅਲਕੋਆਨੋ ਨੂੰ 3-1 ਨਾਲ ਮਾਤ ਦਿੱਤੀ। ਰੀਅਲ ਮੈਡਿ੍ਡ ਦੇ ਲਈ ਏਲਡਰ ਮਿਲੀਤਾਓ ਨੇ 39ਵੇਂ ਮਿੰਟ ਵਿਚ ਰਾਡਿ੍ਗੋ ਦੇ ਪਾਸ 'ਤੇ ਗੋਲ ਕੀਤਾ। ਹਾਲਾਂਕਿ ਅਲਕੋਆਨੋ ਵੱਲੋਂ ਡੇਨੀਅਲ ਵੇਗਾ ਚਿੰਤਾਸ ਨੇ 66ਵੇਂ ਮਿੰਟ ਵਿਚ ਗੋਲ ਕਰ ਕੇ ਬਰਾਬਰੀ ਦਿਵਾਈ। ਇਸ ਤੋਂ ਬਾਅਦ ਰੀਅਲ ਮੈਡਿ੍ਡ ਵੱਲੋਂ ਮਾਰਕੋ ਓਸੇਂਸੀਓ ਨੇ 76ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ।

ਉਥੇ ਅਲਕੋਆਨੋ ਦੇ ਜੋਸ ਜੁਆਨ ਨੇ 78ਵੇਂ ਮਿੰਟ ਵਿਚ ਆਤਮਘਾਤੀ ਗੋਲ ਕੀਤਾ ਜਿਸ ਨਾਲ ਰੀਅਲ ਮੈਡਿ੍ਡ ਨੇ ਮਜ਼ਬੂਤੀ ਹਾਸਲ ਕੀਤੀ। ਆਖ਼ਰੀ ਸੀਟੀ ਤਕ ਅਲਕੋਆਨੋ ਬਰਾਬਰੀ ਜਾਂ ਬੜ੍ਹਤ ਹਾਸਲ ਨਹੀਂ ਕਰ ਸਕਿਆ। ਇਕ ਹੋਰ ਮੁਕਾਬਲੇ ਵਿਚ ਬਾਰਸੀਲੋਨਾ ਨੇ ਲਿਨਾਰੇਸ ਡੇਪੋਰਤਿਵੋ ਨੂੰ 2-1 ਨਾਲ ਮਾਤ ਦਿੱਤੀ। ਲਿਨਾਰੇਸ ਡੇਪੋਰਤਿਵੋ ਵੱਲੋਂ ਏਂਟੋਨੀਓ ਲੁਇਸ ਡਿਆਜ ਸਾਂਚੇਜ ਨੇ 19ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਬਾਰਸੀਲੋਨਾ ਲਈ ਓਸ ਾਨੇ ਡੇਂਬਲੇ ਨੇ 63ਵੇਂ ਤੇ ਫੇਰਾਨ ਜੁਤਗਲਾ ਨੇ 69ਵੇਂ ਮਿੰਟ ਵਿਚ ਗੋਲ ਕੀਤੇ।