ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀ20 ਟੀਮ ਦਾ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਇਤਿਹਾਸ 'ਚ ਨਵਾਂ ਮੁਕਾਮ ਹਾਸਿਲ ਕੀਤਾ। ਉਨ੍ਹਾਂ ਨੇ ਆਪਣੇ ਟੀ20 ਕਰੀਅਰ ਦਾ 100ਵਾਂ ਮੈਚ ਖੇਡਿਆ। ਦੱਖਣੀ ਅਫਰੀਕਾ ਖ਼ਿਲਾਫ਼ ਹਰਮਨਪ੍ਰੀਤ ਨੇ ਇਹ ਮੈਚ ਖੇਡਿਆ। ਹੁਣ ਹਰਮਨਪ੍ਰੀਤ ਨੂੰ ਉਨ੍ਹਾਂ ਦੀ ਟੀਮ ਦੀ ਸਾਥੀ ਖਿਡਾਰੀਆਂ ਜੇਮਿਮਾ ਰਾੱਡ੍ਰਿਗਸ ਤੇ ਹਰਲੀਨ ਦੇਓਲ ਨੂੰ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਕ ਰੈਪ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਹਰਮਨਪ੍ਰੀਤ ਨੂੰ ਵਧਾਈ ਦਿੱਤੀ।

ਦੱਸ ਦੇਈਏ ਕਿ ਹਰਮਨਪ੍ਰੀਤ ਕੌਰ ਨੂੰ ਮਿਤਾਲੀ ਰਾਜ ਦੀ ਥਾਂ ਟੀ20 ਟੀਮ ਦੀ ਕਪਤਾਨ ਬਣਾਇਆ ਗਿਆ। ਮਿਤਾਲੀ ਟੀ20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੀ ਹੈ। ਹਰਮਨਪ੍ਰੀਤ ਨੇ ਸੂਰਤ 'ਚ 4 ਅਕਤੂਬਰ ਨੂੰ ਆਪਣੇ ਕਰੀਅਰ 100ਵਾਂ ਟੀ20 ਮੈਚ ਖੇਡਿਆ। ਹਰਮਨਪ੍ਰੀਤ ਦੀ ਇਹ ਸਫਲਤਾ ਇਸ ਲਈ ਵੱਡੀ ਹੈ ਕਿਉਂਕਿ ਉਨ੍ਹਾਂ ਤੋਂ ਇਲਾਵਾ ਭਾਰਤ ਵੱਲੋਂ ਕੋਈ ਮਰਦ ਜਾਂ ਔਰਤ ਕ੍ਰਿਕਟਰ ਇਹ ਕਾਰਨਾਮਾ ਹਾਸਿਲ ਨਹੀਂ ਕਰ ਪਾਇਆ ਹੈ। ਭਾਰਤ ਲਈ ਸਭ ਤੋਂ ਜ਼ਿਆਦਾ 98-98 ਟੀ 20 ਅੰਤਰਰਾਸ਼ਟਰੀ ਮੈਚ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਨੇ ਖੇਡੇ ਹਨ।

Posted By: Amita Verma