ਮੋਹਾਲੀ (ਪੀਟੀਆਈ) : ਤਜਰਬੇਕਾਰ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਸ਼ਨਿਚਰਵਾਰ ਨੂੰ ਚੌਥੀ ਵਾਰ ਭਾਰਤੀ ਰਾਈਫਲ ਸੰਘ (ਐੱਨਆਰਏਆਈ) ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਨੇ ਚੋਣ 'ਚ ਜੌਨਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਨੂੰ 56-3 ਨਾਲ ਹਰਾਇਆ। ਕੁੰਵਰ ਸੁਲਤਾਨ ਨੂੰ ਬਿਨਾਂ ਵਿਰੋਧ ਜਨਰਲ ਸਕੱਤਰ ਚੁਣਿਆ ਗਿਆ ਜਦਕਿ ਰਣਦੀਪ ਮਾਨ ਖ਼ਜ਼ਾਨਚੀ ਬਣੇ। ਓਡੀਸ਼ਾ ਦੇ ਸੰਸਦ ਮੈਂਬਰ ਕਾਲੀਕੇਸ਼ ਨਾਰਾਇਣ ਸਿੰਘ ਦੇਵ ਮਹਾਸੰਘ ਦੇ ਅੱਠ ਉੱਪ ਪ੍ਰਧਾਨਾਂ ਤੋਂ ਇਲਾਵਾ ਸੀਨੀਅਰ ਉੱਪ ਪ੍ਰਧਾਨ ਬਣੇ ਰਹਿਣਗੇ। ਪਵਨ ਕੁਮਾਰ ਸਿੰਘ ਵੀ ਸ਼ੇਲਾ ਕਾਨੁੰਗੋ ਦੇ ਨਾਲ ਚੋਟੀ ਦੀ ਸੰਸਥਾ ਦੇ ਸੰਯੁਕਤ ਸਕੱਤਰ ਬਣੇ ਰਹਿਣਗੇ। ਐੱਨਆਰਏਆਈ ਨੇ ਦਿੱਲੀ ਹਾਈ ਕੋਰਟ 'ਚ ਯਾਦਵ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਖੇਡ ਮੰਤਰਾਲੇ ਦੀ ਨਵੇਂ ਸਿਰੇ ਤੋਂ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦੇ ਬਾਵਜੂਦ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ।

Posted By: Jatinder Singh