ਨਵੀਂ ਦਿੱਲੀ (ਪੀਟੀਆਈ) : ਸਟ੍ਰਾਈਕਰ ਤੇ ਸਾਬਕਾ ਕਪਤਾਨ ਰਾਣੀ ਰਾਮਪਾਲ ਨੂੰ ਮੰਗਲਵਾਰ ਨੂੰ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਜੋ ਅਗਲੇ ਮਹੀਨੇ ਐੱਫਆਈਐੱਚ ਵਿਸ਼ਵ ਕੱਪ ਵਿਚ ਹਿੱਸਾ ਲਵੇਗੀ। ਗੋਲਕੀਪਰ ਸਵਿਤਾ ਪੂਨੀਆ ਭਾਰਤੀ ਟੀਮ ਦੀ ਅਗਵਾਈ ਕਰੇਗੀ।

ਰਾਣੀ ਨੂੰ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਠੀਕ ਹੋਣ ਤੋਂ ਬਾਅਦ ਬੈਲਜੀਅਮ ਤੇ ਨੀਦਰਲੈਂਡ ਖ਼ਿਲਾਫ਼ ਐੱਫਆਈਐੱਚ ਪ੍ਰਰੋ ਲੀਗ ਮੁਕਾਬਲਿਆਂ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਇਸ ਦੇ ਸ਼ੁਰੂਆਤੀ ਚਾਰ ਮੈਚਾਂ ਵਿਚ ਨਹੀਂ ਖੇਡੀ ਜਿਸ ਨਾਲ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਵਾਲ ਉੱਠਣ ਲੱਗੇ ਸਨ।

Posted By: Gurinder Singh