ਨਵੀਂ ਦਿੱਲੀ (ਪੀਟੀਆਈ) : ਸਟਾਰ ਸਟ੍ਰਾਈਕਰ ਰਾਣੀ ਰਾਮਪਾਲ 25 ਜਨਵਰੀ ਤੋਂ ਆਕਲੈਂਡ ਤੋਂ ਸ਼ੁਰੂ ਹੋ ਰਹੇ ਭਾਰਤੀ ਮਹਿਲਾ ਹਾਕੀ ਟੀਮ ਦੇ ਨਿਊਜ਼ੀਲੈਂਡ ਦੌਰੇ 'ਤੇ 20 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਗੋਲਕੀਪਰ ਸਵਿਤਾ ਭਾਰਤੀ ਟੀਮ ਦੀ ਉੱਪ ਕਪਤਾਨ ਹੋਵੇਗੀ। ਭਾਰਤ ਨੇ ਦੌਰੇ 'ਤੇ ਪਹਿਲਾ ਮੈਚ 25 ਜਨਵਰੀ ਨੂੰ ਨਿਊਜ਼ੀਲੈਂਡ ਦੀ ਜੂਨੀਅਰ ਟੀਮ ਖ਼ਿਲਾਫ਼ ਖੇਡਣਾ ਹੈ। ਇਸ ਤੋਂ ਬਾਅਦ 27 ਤੇ 29 ਜਨਵਰੀ ਨੂੰ ਨਿਊਜ਼ੀਲੈਂਡ ਦੀ ਟੀਮ ਨਾਲ ਮੁਕਾਬਲੇ ਹੋਣਗੇ। ਭਾਰਤੀ ਟੀਮ ਚਾਰ ਫਰਵਰੀ ਨੂੰ ਬਰਤਾਨੀਆ ਨਾਲ ਵੀ ਭਿੜੇਗੀ। ਉਥੇ ਦੌਰੇ ਦਾ ਆਖ਼ਰੀ ਮੈਚ ਪੰਜ ਫਰਵਰੀ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਹੈ ਕਿ ਮੈਂ ਇਸ ਦੌਰੇ ਦਾ ਇਸਤੇਮਾਲ ਟੀਮ ਅੰਦਰ ਜ਼ਿਆਦਾ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕਰਾਂਗਾ। ਅਸੀਂ 20 ਖਿਡਾਰੀਆਂ ਨੂੰ ਲੈ ਕੇ ਜਾ ਰਹੇ ਹਾਂ ਪਰ ਕੁਝ ਮੈਚਾਂ ਵਿਚ 16 ਖਿਡਾਰੀਆਂ ਨੂੰ ਉਤਾਰਾਂਗੇ ਕਿਉਂਕਿ ਓਲੰਪਿਕ ਵਿਚ 16 ਮੈਂਬਰੀ ਟੀਮ ਹੀ ਹੁੰਦੀ ਹੈ।

ਟੀਮ ਵਿਚ ਸ਼ਾਮਲ ਖਿਡਾਰਨਾਂ

ਰਾਣੀ ਰਾਮਪਾਲ (ਕਪਤਾਨ), ਸਵਿਤਾ, ਰਜਨੀ ਈ, ਦੀਪ ਗ੍ਰੇਸ ਇੱਕਾ, ਗੁਰਜੀਤ ਕੌਰ, ਰੀਨਾ ਖੋਖਰ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਨਿਸ਼ਾ, ਨਮਿਤਾ ਟੋਪੋ, ਉਦਿਤਾ, ਮੋਨਿਕਾ, ਲਿਲਿਮਾ ਮਿੰਜ, ਨੇਹਾ, ਸੋਨਿਕਾ, ਸ਼ਰਮਿਲਾ ਦੇਵੀ, ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੌਤ ਕੌਰ।