ਨਵੀਂ ਦਿੱਲੀ (ਪੀਟੀਆਈ) : ਸਟਾਰ ਫਾਰਵਰਡ ਰਾਣੀ ਰਾਮਪਾਲ ਨੂੰ ਸ਼ੁੱਕਰਵਾਰ ਨੂੰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ ਜੋ ਮਾਰਲੋ ਵਿਚ ਹੋ ਰਹੀ ਪੰਜ ਮੈਚਾਂ ਦੀ ਸੀਰੀਜ਼ ਵਿਚ ਇੰਗਲੈਂਡ ਨਾਲ ਭਿੜੇਗੀ। ਸੀਰੀਜ਼ 27 ਸਤੰਬਰ ਤੋਂ ਚਾਰ ਅਕਤੂਬਰ ਤਕ ਖੇਡੀ ਜਾਵੇਗੀ ਤੇ ਗੋਲਕੀਪਰ ਸਵਿਤਾ ਉੱਪ ਕਪਤਾਨ ਹੋਵੇਗੀ। ਪਿਛਲੇ ਦਿਨੀਂ ਜਾਪਾਨ ਵਿਚ ਓਲੰਪਿਕ ਟੈਸਟ ਇਵੈਂਟ ਵਿਚ ਟੀਮ ਦੀ ਜਿੱਤ ਤੋਂ ਬਾਅਦ ਸਵਿਤਾ ਤੇ ਰਜਨੀ ਇਤਿਮਾਰਪੂ ਨੇ ਟੀਮ ਵਿਚ ਆਪਣੀ ਥਾਂ ਕਾਇਮ ਰੱਖੀ। ਡਿਫੈਂਡਰ ਦੀਪ ਗ੍ਰੇਸ ਏੱਕਾ, ਗੁਰਜੀਤ ਕੌਰ, ਰੀਣਾ ਖੋਖਰ ਤੇ ਸਲੀਮਾ ਟੇਟੇ ਨੂੰ ਵੀ ਟੀਮ ਵਿਚ ਰੱਖਿਆ ਗਿਆ ਹੈ। ਮਿਡਫੀਲਡ ਵਿਚ ਤਜਰਬੇਕਾਰ ਨਮਿਤਾ ਟੋਪੋ ਦੀ ਵਾਪਸੀ ਹੋਈ ਹੈ ਜੋ ਸੱਟ ਕਾਰਨ ਬਾਹਰ ਸੀ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਸਾਡੀ ਟੀਮ ਵਿਚ ਖਿਡਾਰੀਆਂ ਦਾ ਸੰਤੁਲਨ ਪਿਛਲੇ ਟੂਰਨਾਮੈਂਟਾਂ ਵਾਂਗ ਹੀ ਹੈ ਕਿਉਂਕਿ ਅਸੀਂ ਟੋਕੀਓ ਓਲੰਪਿਕ 2020 ਲਈ ਕੁਆਲੀਫਾਈ ਕਰਨ ਦੇ ਅਹਿਮ ਗੇੜ ਵਿਚ ਹਾਂ।

ਗੋਲਕੀਪਰ : ਸਵਿਤਾ (ਉੱਪ ਕਪਤਾਨ), ਰਜਨੀ ਇਤਮਾਰਪੂ। ਡਿਫੈਂਡਰ : ਦੀਪ ਗ੍ਰੇਸ ਏੱਕਾ, ਗੁਰਜੀਤ ਕੌਰ, ਰੀਨਾ ਖੋਖਰ, ਸਲੀਮਾ ਟੇਟੇ। ਮਿਡਫੀਲਡਰ : ਸੁਸ਼ੀਲਾ ਚਾਨੂ ਪੁਖਰਾਂਬਾਮ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਨਮਿਤਾ ਟੋਪੋ। ਫਾਰਵਰਡ : ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮੀਲਾ ਦੇਵੀ।