ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਨੂੰ ਏਸ਼ਿਆਈ ਓਲੰਪਿਕ ਪ੍ਰੀਸ਼ਦ (ਓਸੀਏ) ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਸ਼ੇਖ ਅਹਿਮਦ ਅਲ ਫਹਦ ਅਲ ਸਬਾਹ ਨੂੰ ਜਨੇਵਾ ਦੀ ਅਦਾਲਤ ਨੇ ਜਾਲਸਾਜ਼ੀ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅਹੁਦੇ ਛੱਡਣਾ ਪਿਆ। ਰਣਧੀਰ 1991 ਤੋਂ 2015 24 ਸਾਲ ਤਕ ਓਸੀਏ ਦੇ ਮੁੱਖ ਸਕੱਤਰ ਰਹੇ ਹਨ। ਪੰਜ ਵਾਰ ਦੇ ਓਲੰਪੀਅਨ ਨਿਸ਼ਾਨੇਬਾਜ਼ ਰਣਧੀਰ ਸਿੰਘ ਇਸ ਸਮੇਂ ਓਸੀਏ ਦੇ ਆਨਰੇਰੀ ਤਾਉਮਰ ਮੀਤ ਪ੍ਰਧਾਨ ਹਨ।

Posted By: Jatinder Singh