ਏਲਿਕਾਂਟੇ (ਪੀਟੀਆਈ) : ਰਾਮਕੁਮਾਰ ਰਾਮਨਾਥਨ ਤੇ ਪੂਰਵ ਰਾਜਾ ਦੀ ਸਿਖ਼ਰਲਾ ਦਰਜਾ ਹਾਸਲ ਭਾਰਤੀ ਜੋੜੀ ਸਿੱਧੇ ਸੈੱਟਾਂ ਵਿਚ ਹਾਰ ਕੇ ਵੀਰਵਾਰ ਨੂੰ ਇੱਥੇ ਏਟੀਪੀ ਏਲਿਕਾਂਟੇ ਫੇਰੇਰੋ ਸਪੇਨ ਚੈਲੰਜਰ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਰਾਜਾ ਤੇ ਰਾਮਕੁਮਾਰ ਨੂੰ ਗੇਰਾਰਡਰ ਗ੍ਰੇਨੋਲਰਜ਼ ਤੇ ਪੇਡ੍ਰੋ ਮਾਰਟੀਨੇਜ ਦੀ ਗ਼ੈਰ ਦਰਜਾ ਹਾਸਲ ਜੋੜੀ ਨੇ 6-2, 6-2 ਨਾਲ ਹਰਾਇਆ। ਰਾਮਕੁਮਾਰ ਇਸ ਤੋਂ ਪਹਿਲਾਂ ਕਲੇ ਕੋਰਟ ਟੂਰਨਾਮੈਂਟ ਦੇ ਸਿੰਗਲਜ਼ ਵਿਚ ਕਾਰਲੋਸ ਅਲਕਰਾਜ ਹੱਥੋਂ ਹਾਰ ਗਏ ਸਨ।