ਆਨਲਾਈਨ ਡੈਸਕ : ਟੈਨਿਸ ਦੇ ਦਿੱਗਜ਼ ਨੇ ਸੋਮਵਾਰ ਨੂੰ ਫੇਸਬੁੱਕ 'ਤੇ ਗਾਟ ਮੈਰਿਡ ਅਪਡੇਟ ਕੀਤਾ ਜਿਸ ਨਾਲ ਫੈਨਜ਼ ਖ਼ੁਸ਼ ਤੇ ਕਨਫਿਊਜ਼ ਹੋ ਗਏ ਹਨ। ਇਕ ਪਾਸੇ ਜਿੱਥੇ ਫੈਨਜ਼ ਨੂੰ ਲੱਗ ਰਿਹਾ ਹੈ ਕਿ ਟੈਨਿਸ ਦਿਗਜ਼ ਨੇ ਸਾਲ 2019 'ਚ ਹੀ ਆਪਣੀ ਗਰਲਫ੍ਰੈਂਡ ਨਾਲ ਵਿਆਹ ਕੀਤਾ ਸੀ ਤਾਂ ਦੂਜੇ ਪਾਸੇ ਕੁਝ ਫੈਨਜ਼ ਰਾਫੇਲ ਦੇ ਫੇਸਬੁੱਕ ਅਪਡੇਟ 'ਤੇ ਉਨ੍ਹਾਂ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਨਡਾਲ ਦੁਆਰਾ ਕੀਤਾ ਗਿਆ ਇਹ ਪੋਸਟ ਫੇਸਬੁੱਕ ਅਪਡੇਟ ਫੈਨਜ਼ 'ਚ ਕਾਫੀ ਸੁਰਖੀਆਂ ਇਕੱਠੀਆ ਕਰ ਰਿਹਾ ਹੈ। ਰਾਫੇਲ ਨਡਾਲ ਨੇ ਸਾਲ 2019 'ਚ ਗਰਲਫ੍ਰੈਂਡ ਜਿਸ਼ਾ ਪੇਰੇਲੋ ਨੂੰ ਆਪਣਾ ਹਮਸਫ਼ਰ ਬਣਾਇਆ ਸੀ। ਜ਼ਿਕਰਯੋਗ ਹੈ ਕਿ ਨਡਾਲ ਤੇ ਪੇਰੇਲੋ 15 ਸਾਲਾਂ ਤੋਂ ਇਕ ਦੂਜੇ ਨਾਲ ਰਹਿ ਰਹੇ ਹਨ। ਦੋਵੇਂ ਸਾਲ 2005 ਤੋਂ ਇਕ ਦੂਜੇ ਨੂੰ ਡੇਟ ਕਰਦੇ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਨਾਡਾਲ ਦੇ ਫੈਨਜ਼ ਲਾਗਤਾਰ ਕੁਮੈਂਟ ਕਰ ਕੇ ਆਪਣਾ ਰਿਐਕਸ਼ਨ ਫੇਸਬੁੱਕ ਪੋਸਟ 'ਤੇ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ ਇਸ ਪੋਸਟ ਨਾਲ ਕਿੰਨਿਆਂ ਦਾ ਦਿਲ ਟੁੱਟਾ ਗਿਆ। ਇਹ 2019 'ਚ ਹੋਇਆ ਹੈ, ਹੈ ਨਾ? ਇਕ ਹੋਰ ਨੇ ਕੁਮੈਂਟ ਕੀਤਾ ਵਧਾਈ ਹੋਵੇ ਪਰ ਕਨਫਿਊਜ਼ ਹਾਂ ਉਨ੍ਹਾਂ ਦਾ ਵਿਕੀ ਪੇਜ਼ ਕਹਿੰਦਾ ਹੈ ਕਿ ਉਨ੍ਹਾਂ ਨੇ ਅਕਤੂਬਰ 2019 'ਚ ਵਿਆਹ ਕਰਵਾਇਆ ਸੀ।

Posted By: Ravneet Kaur