ਨਵੀਂ ਦਿੱਲੀ, ਜੇਐੱਨਐੱਨ। Rafael Nadal Xisca Perello Wedding: ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਮਸ਼ਹੂਰ ਲਾਅ ਫੋਰਟਾਲੇਜ਼ਾ 'ਚ ਆਪਣੀ ਬਚਪਨ ਦੀ ਦੋਸਤ ਸਿਸਕਾ ਪੇਰੋਲੋ ਨਾਲ ਸ਼ਨਿਚਰਵਾਰ ਨੂੰ ਵਿਆਹ ਕਰ ਲਿਆ। 33 ਸਾਲਾ ਰਾਫੇਲ ਨ ਆਪਣੇ ਵਿਆਹ ਲਈ ਉਹੀ ਪੈਲਸ ਚੁਣਿਆ ਜਿੱਥੇ 2016 ਦੀ ਬੀਬੀਸੀ ਦੀ ਮਸ਼ਹੂਰ ਫ਼ਿਲਮ ਨਾਈਟ ਮੈਨੇਜਰ ਦੀ ਸ਼ੂਟਿੰਗ ਹੋਈ ਸੀ।

ਵਿਆਹ 'ਚ ਆਉਣ ਲਈ ਨਡਾਲ ਦੇ ਮਹਿਮਾਨਾਂ ਲਈ ਖ਼ਾਸ ਹੈਲੀਕਪਾਟਰ ਮੰਗਵਾਏ ਗਏ ਸਨ। ਵੇਲਸ ਦੇ ਫੁੱਟਬਾਲ ਖਿਡਾਰੀ ਗੇਰੇਥ ਬੇਲ ਨੇ ਵੀ ਵਿਆਹ ਲਈ ਇਸ ਜਗ੍ਹਾ ਨੂੰ ਚੁਣਿਆ ਸੀ। ਹਾਲ ਹੀ 'ਚ ਰਾਫੇਲ ਨਡਾਲ ਨੇ ਇਸ਼ਾਰਾ ਕੀਤਾ ਸੀ ਕਿ ਉਹ ਜਲਦੀ ਹੀ ਵਿਆਹ ਕਰ ਸਕਦੇ ਹਨ। ਨਡਾਲ ਤੇ ਪੇਰੋਲੋ ਪਿਛਲੇ 14 ਸਾਲਾ ਤੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ, ਪਰ ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਹਨ।

2017 ਤੋਂ ਬਾਅਦ ਪਹਿਲੀ ਵਾਰ ਖ਼ਿਤਾਬ ਨੇੜੇ ਪੁੱਜ ਮਰੇ

ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਮਾਰਚ 2017 ਤੋਂ ਬਾਅਦ ਪਹਿਲੀ ਵਾਰ ਕਿਸੇ ਖ਼ਿਤਾਬ ਨੂੰ ਜਿੱਤਣ ਦੇ ਨੇੜੇ ਪੁੱਜ ਗਏ ਹਨ। ਮਰੇ ਨੇ ਦੁਨੀਆ ਦੇ 70ਵੇਂ ਨੰਬਰ ਦੇ ਫਰਾਂਸੀਸੀ ਖਿਡਾਰੀ ਯੁਗੋ ਹੋਂਬਰਟ ਨੂੰ ਸੈਮੀਫਾਈਨਲ ਵਿਚ 3-6, 7-5, 6-2 ਨਾਲ ਹਰਾ ਕੇ ਏਂਟਰਵਪ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਬਰਤਾਨਵੀ ਸਟਾਰ ਮਰੇ ਨੇ 2017 ਵਿਚ ਆਪਣੀ ਪਿਛਲੀ ਟਰਾਫੀ ਜਿੱਤੀ ਸੀ ਤੇ ਹੁਣ ਉਹ ਸਵਿਟਜ਼ਰਲੈਂਡ ਦੇ ਸਟਾਨ ਵਾਵਰਿੰਕਾ ਖ਼ਿਲਾਫ਼ ਫਾਈਨਲ ਵਿਚ ਭਿੜਨਗੇ। ਸੈਮੀਫਾਈਨਲ ਵਿਚ ਵਾਵਰਿੰਕਾ ਨੇ ਇਟਲੀ ਦੇ 18 ਸਾਲਾ ਜਾਨਿਕ ਸਿਨਰ ਨੂੰ 6-3, 6-2 ਨਾਲ ਹਰਾਇਆ।

Posted By: Akash Deep